ਹਾਈਰੇਟਡ ਗੱਭਰੂ ਦਾ ਇੰਗਲੈਂਡ ਟੂਰ, ਗੁਰੂ ਰੰਧਾਵਾ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਕੀਤੀ ਸਾਂਝੀ
ਹਾਈਰੇਟਡ ਗੱਭਰੂ ਗੁਰੁ ਰੰਧਾਵਾ Guru Randhawa ਇੰਗਲੈਂਡ 'ਚ ਧਮਾਲ ਪਾਉਣ ਜਾ ਰਹੇ ਨੇ । ਇੱਕ ਸਤੰਬਰ ਨੂੰ ਉਹ ਗਰੈਵਸੈਂਡ 'ਚ ਆਪਣੀ ਪਰਫਰਾਮੈਂਸ ਦੇਣਗੇ । ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਹ ਆਪਣੇ ਇੱਕ ਸਤੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਰਹੇ ਨੇ । ਉਨ੍ਹਾਂ ਨੇ ਦੱਸਿਆ ਕਿ ਇਸ ਸ਼ੋਅ 'ਚ ਹਿੱਸਾ ਲੈਣ ਲਈ ਤੁਸੀਂ ਗੁਰੂ ਰੰਧਾਵਾ ਡਾਟ ਯੂਕੇ ਤੋਂ ਟਿਕਟ ਲੈ ਸਕਦੇ ਹੋ ।
https://www.instagram.com/p/BnD2pPmHW1X/?hl=en&taken-by=gururandhawa
ਗੁਰੂ ਰੰਧਾਵਾ ਗੁਰੁ ਰੰਧਾਵਾ ਆਪਣੀ ਵਿਲੱਖਣ ਗਾਇਕੀ ਕਰਕੇ ਜਾਣੇ ਜਾਂਦੇ ਨੇ ਅਤੇ ਉਨ੍ਹਾਂ ਨੇ ਨਾ ਸਿਰਫ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਪਾਈਆਂ ,ਬਲਕਿ ਬਾਲੀਵੁਡ ਦੀਆਂ ਕਈ ਫਿਲਮਾਂ 'ਚ ਗੀਤ Song ਗਾਏ ਨੇ ।ਜਿਸ 'ਚੋਂ 'ਤੁਮਾਰ੍ਹੀ ਸੁੱਲੂ ' ਲਈ ਵੀ ਗੀਤ ਗਾਇਆ ਹੈ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੋ ਹਜ਼ਾਰ ਤੇਰਾਂ 'ਚ ਕੀਤੀ ਸੀ । ਗੁਰੁ ਰੰਧਾਵਾ ਹਮੇਸ਼ਾ ਹੀ ਆਪਣੇ ਵਿਲੱਖਣ ਗੀਤਾਂ ਕਰਕੇ ਚਰਚਿਤ ਰਹਿੰਦੇ ਹਨ।
ਗੁਰੁ ਰੰਧਾਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 ਦੇ ਵਿਚ `ਛੱਡ ਗਈ` ਗੀਤ ਨਾਲ ਕੀਤੀ ਸੀ।ਅੱਜ ਪੰਜਾਬੀ ਇੰਡਸਟਰੀ `ਚ ਗੁਰੁ ਦੇ ਨਾਮ ਦੀ ਬੱਲੇ-ਬੱਲੇ ਹੈ। ਗੁਰੁ ਦੇ ਗੀਤ `ਪਟੋਲਾ` ਅਤੇ `ਸੂਟ ਸੂਟ ਕਰਦਾ` ਨੇ ਬਾਲੀਵੁੱਡ ਤੱਕ ਧੂੰਮਾਂ ਪਾਈਆ। ਗੁਰੁ ਦੇ ਗੀਤ `ਸੂਟ ਸੂਟ ਕਰਦਾ` ਨੂੰ ਇੰਨਾ ਪਿਆਰ ਮਿਲਿਆ ਕਿ ਇਹ ਗੀਤ ਬਾਲੀਵੁੱਡ ਫਿਲਮ ਵਿਚ ਸ਼ਾਮਿਲ ਹੋਇਆ।