ਗੁਰੁ ਰੰਧਾਵਾ ਨੇ ਗੁਰੂਗ੍ਰਾਮ 'ਚ ਖਰੀਦਿਆ ਨਵਾਂ ਘਰ,ਗ੍ਰਹਿ ਪ੍ਰਵੇਸ਼ 'ਤੇ ਰਖਵਾਇਆ ਸ਼੍ਰੀ ਅਖੰਡ ਸਾਹਿਬ ਦਾ ਪਾਠ
ਗੁਰੁ ਰੰਧਾਵਾ ਨੇ ਆਪਣੇ ਲਈ ਗੁਰੁਗ੍ਰਾਮ 'ਚ ਇੱਕ ਨਵਾਂ ਖਰੀਦਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਵੇਂ ਘਰ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਰਖਵਾਇਆ ਹੈ।ਗੁਰੁ ਰੰਧਾਵਾ ਨੇ ਇਸ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕਰਦਿਆਂ ਲਿਖਿਆ ਇਹ ਵੀ ਦਾਤ ਤੇਰੀ ਦਾਤਾਰ। ਗੁਰੁ ਰੰਧਾਵਾ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਨੇ ਅਤੇ ਉਹ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਰਹੇ ਨੇ । ਗੁਰੁ ਰੰਧਾਵਾ ਨੂੰ ਉਨ੍ਹਾਂ ਦੇ ਫੈਨਸ ਨੇ ਵੀ ਨਵਾਂ ਘਰ ਖਰੀਦਣ 'ਤੇ ਵਧਾਈ ਦਿੱਤੀ ਹੈ ।
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ "Eh bhi daat Teri Datar.
THANKYOU Waheguruji for being with me and family always. THANKYOU for making us enter new home ❤️
https://www.instagram.com/p/BvTx8ICn4KS/
ਗੁਰੂ ਰੰਧਾਵਾ ਗੁਰੁ ਰੰਧਾਵਾ ਆਪਣੀ ਵਿਲੱਖਣ ਗਾਇਕੀ ਕਰਕੇ ਜਾਣੇ ਜਾਂਦੇ ਨੇ ਅਤੇ ਉਨ੍ਹਾਂ ਨੇ ਨਾ ਸਿਰਫ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਧੁੰਮਾਂ ਪਾਈਆਂ ,ਬਲਕਿ ਬਾਲੀਵੁਡ ਦੀਆਂ ਕਈ ਫਿਲਮਾਂ ‘ਚ ਗੀਤ ਗਾਏ ਨੇ ।ਜਿਸ ‘ਚੋਂ ‘ਤੁਮਾਰ੍ਹੀ ਸੁੱਲੂ ‘ ਲਈ ਵੀ ਗੀਤ ਗਾਇਆ ਹੈ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੋ ਹਜ਼ਾਰ ਤੇਰਾਂ ‘ਚ ਕੀਤੀ ਸੀ । ਗੁਰੁ ਰੰਧਾਵਾ ਹਮੇਸ਼ਾ ਹੀ ਆਪਣੇ ਵਿਲੱਖਣ ਗੀਤਾਂ ਕਰਕੇ ਚਰਚਿਤ ਰਹਿੰਦੇ ਹਨ।