Guru Randhawa praised Abdu Rozik: ਗੁਰੂ ਰੰਧਾਵਾ ਨੂੰ ਪਸੰਦ ਆਇਆ 'Abdu Rozik' ਦਾ ਗੀਤ 'ਪਿਆਰ', ਗੁਰੂ ਨੇ ਰੱਜ ਕੇ ਕੀਤੀ ਅਬਦੁ ਦੀ ਤਾਰੀਫ
Guru Randhawa praised Abdu Rozik: 'ਬਿੱਗ ਬੌਸ 16' ਫੇਮ ਤੇ ਦਰਸ਼ਕਾਂ ਦੇ ਸਭ ਤੋਂ ਪਿਆਰੇ ਕੰਟੈਸਟੈਂਟ ਅਬਦੁ ਰੋਜ਼ਿਕ (Abdu Rozik) ਆਪਣੀ ਕਿਊਟਨੇਸ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਖ਼ਾਸ ਗੱਲ ਇਹ ਹੈ ਕਿ ਹੁਣ ਉਹ ਆਪਣੀ ਗਾਇਕੀ ਨਾਲ ਵੀ ਭਾਰਤੀ ਫੈਨਜ਼ ਨੂੰ ਪ੍ਰਭਾਵਿਤ ਕਰ ਰਹੇ ਹਨ। ਹਾਲ ਹੀ ਵਿੱਚ ਗਾਇਕ ਦਾ ਨਵਾਂ ਗੀਤ 'ਪਿਆਰ' ਰਿਲੀਜ਼ ਹੋਇਆ ਹੈ, ਤੇ ਇਸ ਗੀਤ ਲਈ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਉਨ੍ਹਾਂ ਦੀ ਤਾਰੀਫ ਕੀਤੀ ਹੈ।
Image Source : Instagram
ਦੱਸ ਦਈਏ ਹਾਲ ਹੀ ਵਿੱਚ ਅਬਦੁ ਰੋਜ਼ਿਕ ਦਾ ਨਵਾਂ ਗੀਤ 'ਪਿਆਰ' ਰਿਲੀਜ਼ ਹੋਇਆ ਹੈ। ਅਬਦੁ ਰੋਜ਼ਿਕ ਦੇ ਇਸ ਗੀਤ ਨੂੰ ਪ੍ਰਸ਼ੰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਵਿਚਕਾਰ ਗੁਰੂ ਰੰਧਾਵਾ ਨੇ ਅਬਦੁ ਰੋਜ਼ਿਕ ਦੇ ਗੀਤ ਦਾ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ। ਇਸ ਪ੍ਰਤੀ ਉਨ੍ਹਾਂ ਨੇ ਆਪਣਾ ਪਿਆਰ ਜਤਾਇਆ ਹੈ।
Image Source : Instagram
ਦਰਅਸਲ, ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਅਬਦੁ ਰੋਜ਼ਿਕ ਦੇ ਗੀਤ ਦਾ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, 'ਮਾਈ ਬ੍ਰਦਰ ਅਬਦੁ ਰੋਜ਼ਿਕ ਲਵ ਯੂ...' ਦੱਸ ਦੇਈਏ ਕਿ ਅਬਦੁ ਦੇ ਇਸ ਗੀਤ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਹੁਣ ਤੱਕ ਇਸ ਗੀਤ ਨੂੰ ਲੱਖਾਂ ਲੋਕ ਵੇਖ ਚੁੱਕੇ ਹਨ।
ਦੱਸਣਯੋਗ ਹੈ ਕਿ ਅਬਦੁ ਰੋਜ਼ਿਕ ਬਿੱਗ ਬੌਸ 16 ਦੇ ਸਭ ਤੋਂ ਨਿੱਕੇ ਪ੍ਰਤੀਭਾਗੀ ਦੇ ਤੌਰ 'ਤੇ ਸ਼ਾਮਿਲ ਹੋਏ ਸਨ। ਹਲਾਂਕਿ ਅਬਦੁ ਇਸ ਸ਼ੋਅ ਦੀ ਟਰਾਫੀ ਨਹੀਂ ਜਿੱਤ ਸਕੇ ਪਰ ਉਨ੍ਹਾਂ ਨੇ ਆਪਣੇ ਪਿਆਰ ਭਰੇ ਅਤੇ ਕਿਊਟ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾਈ ਹੈ। ਅਬਦੁ ਰੋਜ਼ਿਕ ਤਜ਼ਾਕਿਸਤਾਨ ਦੇ ਰਹਿਣ ਵਾਲੇ ਹਨ। ਅਬਦੁ ਰੋਜ਼ਿਕ ਦੀ ਉਮਰ ਬੇਸ਼ਕ 19 ਸਾਲ ਹੈ ਪਰ ਉਨ੍ਹਾਂ ਦਾ ਕੱਦ ਕੱਦ 3 ਫੁੱਟ 2 ਇੰਚ ਹੈ। ਇਸ ਲਈ ਉਹ ਅਜੇ ਵੀ ਬੱਚੇ ਵਾਂਗ ਹੀ ਦਿਖਾਈ ਦਿੰਦੇ ਹਨ।
image source: YouTube
ਹੋਰ ਪੜ੍ਹੋ: Gippy Grewal: ਸਤਿੰਦਰ ਸਰਤਾਜ ਦੀ ਮਹਫਿਲ 'ਚ ਨਜ਼ਰ ਆਏ ਗਿੱਪੀ ਗਰੇਵਾਲ ਤੇ ਅੰਮ੍ਰਿਤ ਮਾਨ, ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਵੀਡੀਓ
ਅਬਦੁ ਰੋਜ਼ਿਕ ਦਾ ਜਨਮ 18 ਸਤੰਬਰ 2003 ਨੂੰ ਹੋਇਆ ਸੀ। ਬਚਪਨ ਵਿੱਚ ਅਬਦੁ ਰੋਜ਼ਿਕ ਨੂੰ ਰਿਕਟਸ ਨਾਮਕ ਗੰਭੀਰ ਬੀਮਾਰੀ ਦੇ ਸ਼ਿਕਾਰ ਹੋ ਗਏ ਸਨ, ਜਿਸ ਦੇ ਕਾਰਨ ਉਨ੍ਹਾਂ ਦਾ ਕੱਦ ਨਹੀਂ ਵੱਧ ਸਕਿਆ। ਆਰਥਿਕ ਹਾਲਾਤ ਕਮਜ਼ੋਰ ਹੋਣ ਕਾਰਨ ਉਨ੍ਹਾਂ ਦਾ ਇਲਾਜ ਨਹੀਂ ਹੋ ਸਕਿਆ ਪਰ ਮੌਜੂਦਾ ਸਮੇਂ ਵਿੱਚ ਅਬਦੁ ਰੋਜ਼ਿਕ ਦੀ ਇੱਕ ਦਿਨ ਦੀ ਕਮਾਈ ਲੱਖਾਂ ਵਿੱਚ ਹੈ ਤੇ ਉਨ੍ਹਾਂ ਨੇ ਇੱਕ ਮਸ਼ਹੂਰ ਗਾਇਕ ਵਜੋਂ ਕਾਮਯਾਬੀ ਹਾਸਿਲ ਕੀਤੀ ਹੈ।
View this post on Instagram