ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਗੁਰੂ ਰੰਧਾਵਾ, ਨਿਸ਼ਾ ਬਾਨੋ, ਸ਼ਹਿਨਾਜ਼ ਗਿੱਲ ਤੇ ਪਾਲੀਵੁੱਡ ਜਗਤ ਦੀਆਂ ਕਈ ਹੋਰ ਹਸਤੀਆਂ ਨੇ ਜਤਾਇਆ ਦੁੱਖ

Reported by: PTC Punjabi Desk | Edited by: Lajwinder kaur  |  June 14th 2020 04:55 PM |  Updated: June 14th 2020 04:59 PM

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਗੁਰੂ ਰੰਧਾਵਾ, ਨਿਸ਼ਾ ਬਾਨੋ, ਸ਼ਹਿਨਾਜ਼ ਗਿੱਲ ਤੇ ਪਾਲੀਵੁੱਡ ਜਗਤ ਦੀਆਂ ਕਈ ਹੋਰ ਹਸਤੀਆਂ ਨੇ ਜਤਾਇਆ ਦੁੱਖ

ਬਾਲੀਵੁੱਡ ਜਗਤ ਤੋਂ ਇੱਕ ਹੋਰ ਬਹੁਤ ਬੁਰੀ ਤੇ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ । ਕਾਈ ਪੋ ਚੇ, ਐੱਮ.ਐੱਸ ਧੋਨੀ, ਛਿਛੋਰੇ, ਕੇਦਾਰਨਾਥ ਅਤੇ ਸ਼ੁੱਧ ਦੇਸ਼ੀ ਰੋਮਾਂਸ ਵਰਗੀਆਂ ਕਈ ਬਿਹਤਰੀਨ ਫ਼ਿਲਮਾਂ ਦੇਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ । ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੇ ਟੀਵੀ ਜਗਤ ਦੇ ਕਲਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਕੇ ਹਰ ਕੋਈ ਸਦਮੇ ‘ਚ ਹੈ । ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਸਭ ਤੋਂ ਹੈਰਾਨ ਕਰਨ ਵਾਲੀ ਖ਼ਬਰ ਹੈ । ਵਿਸ਼ਵਾਸ ਨਹੀਂ ਕਰ ਸਕਦਾ । ਅੱਜ ਅਜਿਹੀ ਦੁਖਦਾਈ ਖ਼ਬਰ । ਸੁਸ਼ਾਂਤ ਭਾਈ ਤੁਸੀਂ ਹਮੇਸ਼ਾ ਮੁਸਕਰਾਉਂਦੇ ਅਤੇ ਐਨਰਜੀ ਦੇ ਨਾਲ ਭਰੇ ਰਹਿੰਦੇ ਸੀ । ਤੁਹਾਡੀਆਂ ਫਿਲਮਾਂ ਬਹੁਤ ਕਮਾਲ ਦੀਆਂ ਸਨ । ਬੁਹਤ ਵਧੀਆ ਮਹਿਸੂਸ ਹੁੰਦਾ ਸੀ ਜਦੋਂ ਵੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਸੀ । ਵਾਹਿਗੁਰੂ ਤੁਹਾਡੀ ਰੂਹ ਨੂੰ ਸ਼ਾਂਤੀ ਬਖਸ਼ੇ ’

nisha bano

ਇਸ ਤੋਂ ਇਲਾਵਾ ਪੰਜਾਬੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ ਨੇ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਪੋਸਟ ਪਾ ਦੁੱਖ ਜਤਾਇਆ ਹੈ ।

ਸ਼ਹਿਨਾਜ਼ ਗਿੱਲ, ਗਗਨ ਕੋਕਰੀ, ਯੁਵਰਾਜ ਹੰਸ ਤੇ ਟੀਵੀ ਜਗਤ ਕਲਾਕਾਰਾਂ ਤੋਂ ਇਲਾਵਾ ਕ੍ਰਿਕੇਟ ਜਗਤ ਤੋਂ ਵਿਰਾਟ ਕੋਹਲੀ, ਸੁਰੇਸ਼ ਰੈਨਾ ਤੇ ਕਈ ਹੋਰ ਨਾਮੀ ਹਸਤੀਆਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਦੁੱਖ ਜਤਾਇਆ ਹੈ ।

Suresh Rain post about Sushant Singh Rajput death

 

View this post on Instagram

 

Shocked ?☹️ But Why.....

A post shared by Yuvraaj Hans (@yuvrajhansofficial) on

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network