ਗੁਰੂ ਰੰਧਾਵਾ ਦੁਆਰਾ ਗਾਇਆ ਗੀਤ "ਮੋਰਨੀ ਬਣਕੇ" ਹੋਇਆ ਰਿਲੀਜ਼

Reported by: PTC Punjabi Desk | Edited by: Rajan Sharma  |  September 27th 2018 10:06 AM |  Updated: September 27th 2018 10:06 AM

ਗੁਰੂ ਰੰਧਾਵਾ ਦੁਆਰਾ ਗਾਇਆ ਗੀਤ "ਮੋਰਨੀ ਬਣਕੇ" ਹੋਇਆ ਰਿਲੀਜ਼

ਆਯੁਸ਼ਮਾਨ ਖੁਰਾਣਾ ਦੀ ਜਲਦ ਆ ਰਹੀ ਫ਼ਿਲਮ ” ਵਧਾਈ ਹੋ ” bollywood movie ਦਾ ਹਾਲ ਹੀ ਵਿੱਚ ਇੱਕ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ ” ਮੋਰਨੀ ਬਣਕੇ ” ਦੱਸ ਦਈਏ ਕਿ ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ” ਗੁਰੂ ਰੰਧਾਵਾ guru randhava ਅਤੇ ਨੇਹਾ ਕੱਕੜ ” ਦੁਆਰਾ ਗਾਇਆ ਗਿਆ ਹੈ | ਇਸ ਗੀਤ ਦੇ ਬੋਲ ” ਮੈਲੋਡੀ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਤਨਿਸ਼ਕ ਬਗਚੀ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਯੂਟਿਊਬ ਤੇ ਇਸ ਗੀਤ ਨੂੰ 3 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਨਾਲ ਹੀ ਇਹ ਗੀਤ ਯੂਟਿਊਬ ਤੇ ਸੱਤਵੇਂ ਨੰਬਰ ਤੇ ਟਰੈਂਡ ਵੀ ਕਰ ਰਿਹਾ ਹੈ | ਇਸ ਫ਼ਿਲਮ ਦਾ ਇਹ ਦੂਜਾ ਗੀਤ ਹੈ ਇਸ ਤੋਂ ਪਹਿਲਾ ਇਸ ਫ਼ਿਲਮ ਦਾ ਟਾਈਟਲ ਗੀਤ ” ਵਧਾਈਆਂ ਤੈਨੂੰ ” ਰਿਲੀਜ ਹੋ ਚੁੱਕਾ ਹੈ ਜੋ ਕਿ ” ਬ੍ਰਿਜੇਸ਼ ਸ਼ੰਦਾਇਲਯਾ , ਰੋਮੀ ਅਤੇ ਜੋਰਡਨ ” ਦੁਆਰਾ ਗਾਇਆ ਗਿਆ ਹੈ |

https://www.youtube.com/watch?v=1EadhOBcfI0

ਇਸ ਗੀਤ ਨੂੰ ਵੀ ਲੋਕਾਂ ਨੇਂ ਕਾਫੀ ਭਰਵਾਂ ਹੁੰਗਾਰਾ ਦਿੱਤਾ ਹੈ | ਜੇਕਰ ਆਪਾਂ ਫ਼ਿਲਮ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਹ ਫ਼ਿਲਮ 19 ਅਕਤੂਬਰ ਨੂੰ ਰਿਲੀਜ ਹੋਣ ਜਾ ਰਹੀ ਹੈ | ਇਸ ਫਿਲਮ ‘ਚ ਆਯੁਸ਼ਮਾਨ ਖੁਰਾਣਾ ayushmann khurana  ਅਤੇ ਸਾਨੀਆ ਮਲਹੋਤਰਾ ਇਸ ਫਿਲਮ ਦੇ ਲੀਡ ਰੋਲ ‘ਚ ਨਜ਼ਰ ਆਉਣਗੇ |

Badhai Ho

ਇਸ ਫ਼ਿਲਮ bollywood film ਨੂੰ ਡਰੈਕਟਰ ” ਅਮਿਤ ਰਵਿੰਦਰਨਾਥ ਸ਼ਰਮਾ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਆਯੁਸ਼ਮਾਨ ਖੁਰਾਣਾ ਇਸ ਫ਼ਿਲਮ ਨੂੰ ਲੈਕੇ ਬਹੁਤ ਉਤਸਾਹਿਤ ਹਨ ਅਤੇ ਓਧਰੋਂ ਫੈਨਸ ਵੀ ਇਸ ਫ਼ਿਲਮ ਨੂੰ ਬਹੁਤ ਬੇਸਬਰੀ ਨਾਲ ਉਡੀਕ ਰਹੇ ਹਨ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network