ਲੰਡਨ 'ਚ ਪਰਫਾਰਮੈਂਸ ਦੇਣ ਜਾ ਰਿਹਾ ਹੈ ਹਾਈਰੇਟਡ ਗੱਭਰੂ ਗੁਰੂ ਰੰਧਾਵਾ
ਜੇ ਤੁਸੀਂ ਲੰਡਨ 'ਚ ਰਿਹ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ । ਕਿਉਂਕਿ ਹਾਈ ਰੇਟਡ ਗੱਭਰੂ ਪਾਉਣ ਆ ਰਿਹਾ ਹੈ ਧਮਾਲਾਂ ,ਲੰਡਨ 'ਚ ਇਹ ਹਾਈਰੇਟਡ ਗੱਭਰੂ ਪਹਿਲੀ ਵਾਰ ਆਪਣੀ ਪਰਫਾਰਮੈਂਸ ਦੇਣ ਜਾ ਰਿਹਾ ਹੈ ਅਤੇ ਆਪਣੇ ਇਸ ਟੂਰ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਵੀ ਹੈ । 'ਲੱਗਦੀ ਲਹੌਰ ਦਾ ਆ,ਜਿਸ ਹਿਸਾਬ ਨਾਲ ਹੱਸਦੀ ਆ' ,ਤੈਨੂੰ ਸੂਟ ,ਸੂਟ ਕਰਦਾ ,ਮੈਨੂੰ ਛੱਡ ਗਈ ਤੂੰ ਅੱਧ ਵਿਚਕਾਰ ,ਬਣ ਜਾ ਤੂੰ ਮੇਰੀ ਰਾਣੀ ਇਹ ਕੁਝ ਅਜਿਹੇ ਹਿੱਟ ਗੀਤ ਨੇ ਜੋ ਹਾਈ ਰੇਟਡ ਗੱਭਰੂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਕੇ ਪੂਰੇ ਪੰਜਾਬ ਹੀ ਨਹੀਂ ਵਿਦੇਸ਼ਾਂ 'ਚ ਵੀ ਧੁੰਮਾਂ ਪਾਈਆਂ ਨੇ। ਅਸੀਂ ਗੱਲ ਕਰ ਰਹੇ ਹਾਂ ਗੁਰੁ ਰੰਧਾਵਾ Guru Randhawa ਦੀ । ਜਿਨ੍ਹਾਂ ਦਾ ਸਟਾਈਲ ਹੋਰਨਾਂ ਗਾਇਕਾਂ ਨਾਲੋਂ ਬਿਲਕੁਲ ਵੱਖਰਾ ਹੈ। ਇਸ ਸਟਾਈਲ ਦੀ ਬਦੌਲਤ ਹੀ ਉਨ੍ਹਾਂ ਨੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ । ਗੁਰੁ ਰੰਧਾਵਾ ਏਨੀਂ ਦਿਨੀਂ ਲੰਡਨ ਟੂਰ 'ਤੇ ਹਨ ।
https://www.instagram.com/p/BmQabrJn-bj/?hl=en&taken-by=gururandhawa
ਉਨ੍ਹਾਂ ਨੇ ਆਪਣਾ ਇੱਕ ਵੀਡਿਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੇ ਲੰਡਨ ਟੂਰ ਦੀ ਜਾਣਕਾਰੀ ਦੇ ਰਹੇ ਨੇ । ਉਨ੍ਹਾਂ ਨੇ ਲੰਡਨ 'ਚ ਆਪਣੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਹੈ।ਗੁਰੂ ਰੰਧਾਵਾ ਲੰਡਨ ਦੇ ਵੱਖ –ਵੱਖ ਥਾਵਾਂ 'ਤੇ ਆਪਣੀ ਪਰਫਾਰਮੈਂਸ ਦੇਣਗੇ।ਇੱਕ ਸਤੰਬਰ ਨੂੰ ਗਰੇਵਸੈਂਡ,ਦੋ ਸਤੰਬਰ ਨੂੰ ਲੰਡਨ,ਸੱਤ ਸਤੰਬਰ ਨੂੰ ਮਾਨਚੈਸਟਰ ਅਤੇ ਅੱਠ ਸਤੰਬਰ ਨੂੰ ਲੈਸਟਰ ਅਤੇ ਨੌ ਸਤੰਬਰ ਨੂੰ ਬਰਮਿੰਘਮ 'ਚ ਪਰਫਾਰਮੈਂਸ ਦੇਣਗੇ।ਗੁਰੁ ਰੰਧਾਵਾ ਨੇ ਆਪਣੇ ਇਸ ਵੀਡਿਓ 'ਚ ਇੱਕ ਗਾਣਾ ਵੀ ਸੁਣਾਇਆ ।ਸੋ ਲੰਡਨ ਵਾਲਿਓ ਤਿਆਰ ਹੋ ਜਾਓ ਹਾਈਰੇਟਡ ਗੱਭਰੂ ਦੀ ਪਰਫਾਰਮੈਂਸ ਵੇਖਣ ਲਈ ।