ਪੰਜਾਬੀ ਤੋਂ ਬਾਅਦ ਹੁਣ ਗੁਰੂ ਰੰਧਾਵਾ ਅੰਤਰਰਾਸ਼ਟਰੀ ਗਾਇਕ ਪਿਟਬੁਲ ਨਾਲ ਲੈ ਕੇ ਆ ਰਹੇ ਨੇ ਸਪੈਨਿਸ਼ ਭਾਸ਼ਾ 'ਚ ਇਹ ਗੀਤ
ਗੁਰੂ ਰੰਧਾਵਾ ਜਿੰਨ੍ਹਾਂ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਪੰਜਾਬੀ ਗੀਤਾਂ ਤੋਂ ਕੀਤੀ ਪਰ ਅੱਜ ਉਹਨਾਂ ਦਾ ਨਾਮ ਪੂਰੀ ਦੁਨੀਆਂ 'ਚ ਗੂੰਝ ਰਿਹਾ ਹੈ। ਅੰਤਰਰਾਸ਼ਟਰੀ ਗਾਇਕ ਪਿਟਬੁਲ ਨਾਲ ਪਹਿਲੇ ਪੰਜਾਬੀ ਗੀਤ ਸਲੋਲੀ ਸਲੋਲੀ ਨਾਲ ਗੁਰੂ ਰੰਧਾਵਾ ਨੇ ਪੰਜਾਬੀ ਮਿਊਜ਼ਿਕ ਦੀ ਪਹਿਚਾਣ ਦੁਨੀਆਂ ਭਰ 'ਚ ਦਰਜ ਕਰਵਾਈ ਹੈ। ਹੁਣ ਇੱਕ ਵਾਰ ਫ਼ਿਰ ਗੁਰੂ ਰੰਧਾਵਾ ਪਿਟਬੁਲ ਨਾਲ ਗੀਤ ਲੈ ਕੇ ਆ ਰਹੇ ਹਨ ਉਹ ਵੀ ਹਿੰਦੀ, ਪੰਜਾਬੀ ਜਾਂ ਅੰਗਰੇਜ਼ੀ ਨਹੀਂ ਬਲਕਿ ਸਪੈਨਿਸ਼ ਭਾਸ਼ਾ 'ਚ ਇਹ ਗੀਤ ਆਉਣ ਵਾਲਾ ਹੈ। ਇਸ ਬਾਰੇ ਗੁਰੂ ਰੰਧਾਵਾ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਪਿਟਬੁਲ ਅਤੇ ਸਪੈਨਿਸ਼ ਸਿੰਗਰ Tito El Bambino ਨਾਲ ਤਸਵੀਰ ਸਾਂਝੀ ਕਰ ਜਾਣਕਾਰੀ ਦਿੱਤੀ ਹੈ।
ਇਸ ਗਾਣੇ ਦਾ ਨਾਮ ਹੈ 'MUEVE LA CINTURA' ਜਿਹੜਾ ਜਲਦ ਸਾਹਮਣੇ ਆਵੇਗਾ। ਇਸ ਦੇ ਨਾਲ ਹੀ ਗੁਰੂ ਰੰਧਾਵਾ ਦਾ ਕਹਿਣਾ ਹੈ ਕਿ ਚਲੋ ਭਾਰਤ ਨੂੰ ਇੱਕ ਹੋਰ ਗੀਤ ਨਾਲ ਦੁਨੀਆਂ ਭਰ 'ਚ ਲੈ ਚੱਲੀਏ। ਗੁਰੂ ਰੰਧਾਵਾ ਆਪਣੇ ਇਸ ਗੀਤ ਨਾਲ ਪੰਜਾਬੀਆਂ ਦੇ ਨਾਮ ਦਾ ਇੱਕ ਹੋਰ ਝੰਡਾ ਦੁਨੀਆਂ 'ਚ ਗੱਡਣ ਜਾ ਰਹੇ ਹਨ।
ਹੋਰ ਵੇਖੋ : ਲਾਲ ਸਿੰਘ ਚੱਡਾ ਦੇ ਕਿਰਦਾਰ ਲਈ ਆਮਿਰ ਖ਼ਾਨ ਇਸ ਤਰ੍ਹਾਂ ਘਟਾਉਣਗੇ 20 ਕਿੱਲੋ ਵਜ਼ਨ
ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ 'ਚ ਸਾਹੋ ਫ਼ਿਲਮ 'ਚ 'ਏਨੀ ਸੋਹਣੀ' ਗਾਣਾ ਦੇਣ ਤੋਂ ਬਾਅਦ ਹੁਣ ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ 'ਚ ਗੁਰੂ ਰੰਧਾਵਾ ਦੀ ਅਵਾਜ਼ ਸੁਣਨ ਨੂੰ ਮਿਲਣ ਵਾਲੀ ਹੈ। ਇਸ ਤੋਂ ਪਹਿਲਾਂ ਪਿਟਬੁਲ ਨਾਲ ਆਏ ਪੰਜਾਬੀ ਗੀਤ ਸਲੋਲੀ ਸਲੋਲੀ ਨੂੰ ਵਿਸ਼ਵ ਪੱਧਰ 'ਤੇ ਪਸੰਦ ਕੀਤਾ ਗਿਆ ਹੈ। ਯੂ ਟਿਊਬ 'ਤੇ ਇਸ ਗੀਤ ਨੂੰ 174 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।