ਗੁਰੂ ਰੰਧਾਵਾ ਦਾ ਨਵਾਂ ਗੀਤ 'ਡਾਊਨਟਾਊਨ' ਹੋਇਆ ਰਿਲੀਜ਼   

Reported by: PTC Punjabi Desk | Edited by: Shaminder  |  October 16th 2018 11:58 AM |  Updated: October 16th 2018 11:58 AM

ਗੁਰੂ ਰੰਧਾਵਾ ਦਾ ਨਵਾਂ ਗੀਤ 'ਡਾਊਨਟਾਊਨ' ਹੋਇਆ ਰਿਲੀਜ਼   

ਪੰਜਾਬੀ ਸੰਗੀਤ ਜਗਤ 'ਚ ਨੌਜਵਾਨ ਦਿਲਾਂ ਦੀ ਧੜਕਣ ਬਣੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ । ਕਈ ਦਿਨਾਂ ਤੋਂ ਗੁਰੂ ਰੰਧਾਵਾ ਦੇ ਜਿਸ ਗੀਤ ਦਾ ਤੁਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਉਹ ਗੀਤ ਆਖਿਰਕਾਰ ਰਿਲੀਜ਼ ਹੋ ਹੀ ਗਿਆ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗੀਤ ਡਾਊਨਟਾਊਨ ਦੀ । ਗੁਰੂ ਰੰਧਾਵਾ ਦਾ ਨਵਾਂ ਗੀਤ 'ਡਾਊਨ ਟਾਊਨ' ਰਿਲੀਜ਼ ਹੋ ਚੁੱਕਿਆ ਹੈ ਅਤੇ ਇਹ ਇੱਕ ਰੋਮਾਂਟਿਕ ਗੀਤ ਹੈ ।

ਹੋਰ ਵੇਖੋ : ਫੈਸ਼ਨ ਵੀਕ ‘ਚ ਰੈਂਪ ‘ਤੇ ਵਾਕ ਕਰਦੇ ਨਜ਼ਰ ਆਏ ਗੁਰੂ ਰੰਧਾਵਾ

ਇਸ ਗੀਤ 'ਚ ਉਨ੍ਹਾਂ ਦੇ ਨਾਲ ਦਿਲਬਰ ਆਰੀਆ ਨਜ਼ਰ ਆ ਰਹੀ ਹੈ ਅਤੇ ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਲਿਖੇ ਨੇ ਅਤੇ ਕੰਪੋਜ਼ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ । ਵੀਡਿਓ ਡਾਇਰੈਕਸ਼ਨ ਕੀਤੀ ਹੈ ਗਿਫਟੀ ਨੇ । ਇਸ ਗੀਤ 'ਚ ਗੁਰੂ ਰੰਧਾਵਾ ਨੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਇੱਕ ਮੁਟਿਆਰ ਦੇ ਪਿਆਰ 'ਚ ਪੈ ਕੇ ਡਾਊਨਟਾਊਨ 'ਚ ਗੇੜੇ ਮਾਰਦਾ ਹੈ । ਉਸਦੀ ਦੀਵਾਨਗੀ ਦੀ ਹੱਦ ਕਿਸ ਕਦਰ ਉਸ 'ਤੇ ਹਾਵੀ ਹੋ ਜਾਂਦੀ ਹੈ ਕਿ ਉਸ ਨੂੰ ਆਪਣੀ ਮਹਿਬੂਬ ਤੋਂ ਬਿਨਾਂ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ । ਇਸ ਗੀਤ 'ਚ ਗੁਰੂ ਰੰਧਾਵਾ ਆਪਣੇ ਪੁਰਾਣੇ ਅੰਦਾਜ਼ 'ਚ ਹੀ ਨਜ਼ਰ ਆ ਰਿਹਾ ਹੈ। ਇਸ ਨੂੰ ਟੀ-ਸੀਰੀਜ਼ ਨੇ ਵਲੋਂ ਪੇਸ਼ ਕੀਤਾ ਗਿਆ ਹੈ।  ਗੀਤ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਤਾਂ ਆਉਣ ਵਾਲੇ ਦਿਨ੍ਹਾਂ 'ਚ ਹੀ ਪਤਾ ਲੱਗ ਸਕਦਾ ਹੈ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network