ਜਲਦ ਹੀ ਜਲਦ ਹੀ ਸੁਣਨ ਨੂੰ ਮਿਲੇਗਾ ਗੁਰੂ ਰੰਧਾਵਾ ਦਾ ਗੀਤ 'ਬਣ ਮੇਰੀ ਰਾਣੀ' ਇਕ ਹੋਰ ਹਿੰਦੀ ਫਿਲਮ 'ਚ

Reported by: PTC Punjabi Desk | Edited by: Parkash Deep Singh  |  October 16th 2017 11:52 AM |  Updated: October 16th 2017 11:52 AM

ਜਲਦ ਹੀ ਜਲਦ ਹੀ ਸੁਣਨ ਨੂੰ ਮਿਲੇਗਾ ਗੁਰੂ ਰੰਧਾਵਾ ਦਾ ਗੀਤ 'ਬਣ ਮੇਰੀ ਰਾਣੀ' ਇਕ ਹੋਰ ਹਿੰਦੀ ਫਿਲਮ 'ਚ

ਪੰਜਾਬੀ ਸਟਾਰ ਗਾਇਕ ਗੁਰੂ ਰੰਧਾਵਾ ਦੇ ਟ੍ਰੈਕ ਹਮੇਸ਼ਾ ਪਾਰਟੀ ਪ੍ਰੇਮੀਆਂ ਦੇ ਪਸੰਦੀਦਾ ਰਹੇ ਹਨ | ਉਨ੍ਹਾਂ ਦੇ ਸਾਰੇ ਗਾਣੇ, ਭਾਵੇਂ ਉਹ 'suit suit' ਹੋਵੇ ਜਾਂ 'high rated gababru', ਨੂੰ ਯੂ-ਟਿਊਬ 'ਤੇ ਲੱਖਾਂ ਲੋਕ ਦੇਖ ਚੁੱਕੇ ਹਨ |

ਗੁਰੂ ਰੰਧਾਵਾ ਦੀ ਪਹੁੰਚ ਹੁਣ ਸਿਰਫ ਪੰਜਾਬੀ ਸੰਗੀਤ ਤੱਕ ਸੀਮਿਤ ਨਹੀਂ ਰਹੀ ਹੈ | ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਗੁਰੂ ਰੰਧਾਵਾ ਦੇ ਸੱਭ ਤੋਂ ਵੱਡੇ ਹਿੱਟ ਟਰੈਕ 'ਸੂਟ ਸੂਟ ' ਨੂੰ ਹਾਲ ਹੀ ਵਿਚ ਇਰਫਾਨ ਖਾਨ ਦੀ ਬਾਲੀਵੁੱਡ ਫ਼ਿਲਮ 'Hindi Medium '  ਵਿਚ ਸ਼ਾਮਿਲ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਦਾ ਇਕ ਹੋਰ ਗਾਣਾ  ਬਾਲੀਵੁੱਡ ਵਿਚ ਛਾਣ ਵਾਲਾ ਹੈ |

ਜੀ ਹਾਂ, ਤੁਸੀਂ ਠੀਕ ਸੁਣਿਆ ਹੈ, ਹੁਣ ਗੁਰੂ ਰੰਧਾਵਾ ਦਾ ਸੁਪਰਹਿੱਟ ਟਰੈਕ 'ਬਣ ਜਾ ਰਾਣੀ' ਛੇਤੀ ਹੀ ਇੱਕ ਹੋਰ ਬਾਲੀਵੁੱਡ ਫਿਲਮ ਵਿਚ ਸੁਣਨ ਨੂੰ ਮਿਲੇਗਾ ਜਿਸ ਵਿਚ ਮੁੱਖ ਭੂਮਿਕਾ ਨਿਭਾਏਗੀ ਬੋਲੀਵੁਡ ਦੀ ਮਸ਼ਹੂਰ ਅਦਾਕਾਰਾ 'ਵਿਦਿਆ ਬਾਲਨ' |  ਸੁਰੇਸ਼ ਤ੍ਰਿਵੇਣੀ ਦੇ ਨਿਰਦੇਸ਼ਾਂ 'ਚ ਬਣੀ 'ਤੁਮਹਾਰੀ ਸੁਲੂ' 17 ਨਵੰਬਰ ਨੂੰ ਇਸ ਸਾਲ ਥਿਏਟਰਾਂ ਵਿਚ ਰਿਲੀਜ਼ ਹੋਵੇਗੀ | ਇਹ ਫਿਲਮ ਇਕ ਕਾਮੇਡੀ / ਡਰਾਮਾ ਹੈ ਜਿਸ ਵਿਚ ਵਿਦਿਆ ਬਾਲਨ ਸੁਲੋਕਨਾ ਉਰਫ ਸੂਲੂ ਦੀ ਭੂਮਿਕਾ ਵਿਚ ਦਿਖਾਈ ਦੇਵੇਗੀ ਜੋ ਮੁੰਬਈ ਵਿਚ ਇਕ ਰੇਡੀਓ ਜੌਕੀ ਹੈ |

ਨੋਟ ਕਰਨ ਵਾਲੀ ਗੱਲ ਇਹ ਹੈ ਕਿ, ਹਿੰਦੀ ਫਿਲਮ ਜਗਤ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਜੋ ਕਿ ਗੁਰੂ ਰੰਧਾਵਾ ਦੇ ਬਹੁਤ ਵੱਡੇ ਫੈਨ ਨੇ, ਉਹਨਾਂ ਦੇ ਗੀਤ 'ਬਣ ਜਾ ਰਾਣੀ' ਨੂੰ ਆਪਣੀ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ 'ਮੁਬਾਰਕਾਂ' ਵਿਚ ਸ਼ਾਮਿਲ ਕਰਨਾ ਚਾਹੁੰਦੇ ਸਨ ਪਰ ਕਿਸੇ ਕਾਰਨਾਂ ਕਰਕੇ ਅਜਿਹਾ ਨਾ ਹੋ ਸਕਿਆ |

ਗੁਰੂ ਰੰਧਾਵਾ ਦੀ ਸਫਲਤਾ ਨੂੰ ਵੇਖਦੇ ਹੋਏ ਤਾਂ ਇਹੀ ਲੱਗਦਾ ਹੈ ਕਿ  ਉਹ ਦਿਨ ਦੂਰ ਨਹੀਂ ਹੈ ਜਦੋਂ ਅਸੀਂ ਉਹਨਾਂ ਨੂੰ ਬਾਲੀਵੁੱਡ ਵਿੱਚ ਇੱਕ ਪਲੇਅਬੈਕ ਸਿੰਗਰ ਦੇ ਤੌਰ ਤੇ ਛੇਤੀ ਹੀ ਸੁਣਾਂਗੇ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network