ਗੁਰੂ ਰੰਧਾਵਾ ਨੇ ਬਣਾਈ ਪਿਟਬੁਲ ਨਾਲ ਜੋੜੀ, ਲੈ ਕੇ ਆ ਰਹੇ ਹਨ ਨਵਾਂ ਗਾਣਾ

Reported by: PTC Punjabi Desk | Edited by: Rupinder Kaler  |  November 24th 2018 06:01 AM |  Updated: November 24th 2018 06:01 AM

ਗੁਰੂ ਰੰਧਾਵਾ ਨੇ ਬਣਾਈ ਪਿਟਬੁਲ ਨਾਲ ਜੋੜੀ, ਲੈ ਕੇ ਆ ਰਹੇ ਹਨ ਨਵਾਂ ਗਾਣਾ

ਭਾਰਤੀ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਅਤੇ ਭਾਰਤ ਵਿੱਚ ਯੂ-ਟਿਊਬ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗਾਇਕ ਗੁਰੂ ਰੰਧਾਵਾ ਇੱਕ ਹੋਰ ਰਿਕਾਰਡ ਆਪਣੇ ਨਾਂ ਕਰਨ ਜਾ ਰਹੇ ਹਨ ।ਗੁਰੂ ਰੰਧਾਵਾ ਉਹ ਪਹਿਲੇ ਗਾਇਕ ਹਨ ਜਿਹੜੇ ਯੂ-ਟਿਊਬ 'ਤੇ ਸਭ ਤੋਂ ਵੱਧ ਦੇਖੇ ਜਾਂਦੇ ਹਨ ਤੇ ਇਹ ਸਭ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ । ਪਰ ਹੁਣ ਰੰਧਾਵਾ ਇੱਕ ਹੋਰ ਰਿਕਾਰਡ ਬਣਾਉਣ ਜਾ ਰਹੇ ਹਨ । ਗੁਰੂ ਰੰਧਾਵਾ ਵਿਸ਼ਵ ਦੇ ਮੰਨੇ-ਪ੍ਰਮੰਨੇ ਗਾਇਕ ਪਿਟਬੁਲ ਨਾਲ ਜੋੜੀ ਬਣਾਉਣ ਜਾ ਰਹੇ ਹਨ ।

ਹੋਰ ਵੇਖੋ :ਜਸਬੀਰ ਜੱਸੀ ਦੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਭੇਂਟ

https://www.instagram.com/p/Bqhl_EwnEjw/

ਇਹ ਜੋੜੀ ਇੱਕਠੇ ਗਾਣਾ ਗਾਉਂਦੀ ਹੋਈ ਨਜ਼ਰ ਆਵੇਗੀ । ਗੁਰੂ ਰੰਧਾਵਾ ਅਤੇ ਪਿਟਬੁਲ ਦੀ ਜੋੜੀ ਨੂੰ ਭੂਸ਼ਣ ਕੁਮਾਰ ਆਪਣੇ ਨਵੇਂ ਸਿੰਗਲ ਟਰੇਕ 'ਸਲੋਲੀ-ਸਲੋਲੀ' ਦੇ ਨਾਲ ਲੈ ਕੇ ਆ ਰਹੇ ਹਨ । ਜਿਹੜਾ ਕਿ ਛੇਤੀ ਰਿਲੀਜ਼ ਕੀਤਾ ਜਾਵੇਗਾ । ਉਧਰ ਇਸ ਗਾਣੇ ਨੂੰ ਲੈ ਕੇ ਪਿਟਬੁਲ ਨੇ ਕਿਹਾ ਹੈ ਕਿ ਉਹ ਇਸ ਗਾਣੇ ਨੂੰ ਲੈ ਕੇ ਹੋਰ ਇੰਤਜ਼ਾਰ ਨਹੀਂ ਕਰ ਸਕਦੇ ।

ਹੋਰ ਵੇਖੋ :ਗਾਇਕ ਗੀਤਾ ਜੈਲਦਾਰ ਨੂੰ ਮਾਰਦੀ ਹੈ ਕਿਸੇ ਦੀ ਸੰਗ, ਦੇਖੋ ਵੀਡਿਓ

https://www.instagram.com/p/BqhdA6LAamY/

ਇਹ ਗਾਣਾ ਦੁਨੀਆ ਭਰ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਤਿਆਰ ਹੈ । ਉਧਰ ਰੰਧਾਵਾ ਨੇ ਕਿਹਾ ਹੈ ਕਿ ਉਹ ਪਿਟਬੁਲ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਗੀਤ ਵਧੀਆ ਬਣਿਆ ਹੈ । ਗੁਰੂ ਰੰਧਾਵਾ ਨੇ ਕਿਹਾ ਹੈ ਕਿ ਉਹਨਾਂ ਦਾ ਇਹ ਗਾਣਾ ਉਹਨਾਂ ਨੂੰ ਕੌਮਾਂਤਰੀ ਪੱਧਰ 'ਤੇ ਨਵੀਂ ਪਹਿਚਾਣ ਦਿਵਾਏਗਾ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network