ਬਾਲੀਵੁੱਡ ਦੀ ਗਾਇਕਾ ਧ੍ਵਨੀ ਭਾਨੁਸਾਲੀ ਤੇ ਗੁਰੂ ਰੰਧਾਵਾ ਦਾ ਆ ਰਿਹਾ ਇਹ ਪੰਜਾਬੀ ਗੀਤ
ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ guru randhawa ਦੀ ਜਿਸ ਨੇ ਕਿ ਆਪਣੀ ਗਾਇਕੀ ਦੇ ਜਰੀਏ ਨਾ ਕਿ ਪੂਰੇ ਪੰਜਾਬ ਬਲਕਿ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾ ਵਿੱਚ ਵੀ ਬਹੁਤ ਧੁੱਮਾਂ ਪਾਈਆਂ ਹਨ | ਤੁਹਾਨੂੰ ਦੱਸ ਦੇਈਏ ਕਿ 22 ਜੁਲਾਈ ਨੂੰ ਗੁਰੂ ਰੰਧਾਵਾ ਅਤੇ ਗਾਇਕਾ ਧਵਨੀ ਭਾਨੂਸ਼ਾਲੀ ਦਾ ਗੀਤ ਆ ਰਿਹਾ ਹੈ ਜਿਸ ਦਾ ਨਾਮ " ਇਸ਼ਾਰੇ ਤੇਰੇ " punjabi song ਹੈ | ਇਹ ਇੱਕ ਰੋਮਾਂਟਿਕ ਗੀਤ ਹੋਵੇਗਾ | ਇਸ ਗੀਤ ਨੂੰ ਗੁਰੂ ਰੰਧਾਵਾ ਨੇ ਆਪ ਹੀ ਲਿਖਿਆ ਹੈ |
ਗੁਰੂ ਰੰਧਾਵਾ ਦਾ ਗਾਇਕਾ ਧਵਨੀ ਭਾਨੂਸ਼ਾਲੀ ਨਾਲ ਪਹਿਲਾ ਗੀਤ ਹੈ ਅਤੇ ਉਹ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਵੀ ਹਨ | ਇਸ ਗੀਤ ਦੀ ਸ਼ੂਟਿੰਗ " ਮੁੰਬਈ " ਵਿੱਚ ਹੋਈ ਹੈ | ਗੁਰੂ ਰੰਧਾਵਾ ਨੇ ਇਹ ਵੀ ਕਿਹਾ ਕਿ ਇਹ ਗੀਤ ਵੀ ਪ੍ਰਸ਼ੰਸਕਾਂ ਲਈ ਉਨਾਂ ਹੀ ਮਜ਼ੇਦਾਰ ਹੋਵੇਗਾ ਜਿਨ੍ਹਾਂ ਕਿ ਉਹਨਾਂ ਦੇ ਪਹਿਲੇ ਗੀਤ ਸਨ |
ਗੁਰੂ ਰੰਧਾਵਾ ਦੇ ਜਿੰਨੇ ਵੀ ਗੀਤ ਆਏ ਹਨ ਲੋਕਾਂ ਨੇ ਉਹਨਾਂ ਸੱਭ ਗੀਤਾਂ ਨੂੰ ਬਹੁਤ ਹੀ ਪਸੰਦ ਕੀਤਾ ਅਤੇ ਨਾਲ ਹੀ ਜੇਕਰ ਇਹਨਾਂ ਦੇ " ਲਾਹੌਰ " ਗੀਤ ਦੀ ਗੱਲ ਕਰੀਏ ਤਾਂ ਉਸ ਗੀਤ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਯੂਟਿਊਬ ਤੇ ਉਸ ਗੀਤ ਨੂੰ 100 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਗਿਆ | 31 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ " ਮਰ ਗਏ ਓਏ ਲੋਕੋ " ਵਿੱਚ ਵੀ ਤੁਹਾਨੂੰ ਗੁਰੂ ਰੰਧਾਵਾ ਦੇ ਗੀਤ ਸੁਨਣ ਨੂੰ ਮਿਲਣ ਗੇ ਜਿਵੇ ਕਿ ਉਸ ਫ਼ਿਲਮ ਦਾ ਪਹਿਲਾ ਗੀਤ " ਆਜਾ ਨੀ ਆਜਾ" ਜੋ ਕਿ 20 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ | ਇਹ ਰੋਮਾਂਟਿਕ ਇੱਕ ਗੀਤ ਹੈ |