ਰੋਮਾਂਟਿਕ ਗੀਤ "ਲੜਕਾ ਬੜਾ ਅਣਜਾਣਾ ਹੈ" ਤੇ ਗੁਰੂ ਰੰਧਾਵਾ ਦਾ ਡਾਂਸ ਹੋ ਰਿਹਾ ਹੈ ਵਾਇਰਲ

Reported by: PTC Punjabi Desk | Edited by: Rajan Sharma  |  September 07th 2018 07:41 AM |  Updated: September 07th 2018 07:41 AM

ਰੋਮਾਂਟਿਕ ਗੀਤ "ਲੜਕਾ ਬੜਾ ਅਣਜਾਣਾ ਹੈ" ਤੇ ਗੁਰੂ ਰੰਧਾਵਾ ਦਾ ਡਾਂਸ ਹੋ ਰਿਹਾ ਹੈ ਵਾਇਰਲ

ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ਪੰਜਾਬੀ ਗਾਇਕ guru randhawa ” ਗੁਰੂ ਰੰਧਾਵਾ ” ਨੂੰ ਅੱਜ ਬੱਚਾ ਬੱਚਾ ਜਾਣਦਾ ਹੈ | ਗੁਰੂ ਰੰਧਾਵਾ punjabi singer ਨੇ ਹੁਣ ਤੱਕ ਕਾਫੀ ਸਾਰੇ ਪੰਜਾਬੀ ਗੀਤ ਗਾਏ ਹਨ ਜਿਵੇਂ ਕਿ ‘ ਲਾਹੌਰ , ਹਾਈ ਰੇਟਡ ਗੱਭਰੂ , ਇਸ਼ਾਰੇ ਤੇਰੇ ,ਸੂਟ ਸੂਟ ਆਦਿ ਇਹਨਾਂ ਗੀਤਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ |

 

 

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ” ਗੁਰੂ ਰੰਧਾਵਾ ” ਦਾ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਬਾਲੀਵੁੱਡ ਦੀ ਫ਼ਿਲਮ ” ਕੁੱਛ ਕੁੱਛ ਹੋਤਾ ਹੈ ” ਦੇ ਗੀਤ ” ਲੜਕਾ ਬੜਾ ਅਣਜਾਣਾ ਹੈ ਸਪਨਾ ਹੈ ਸੱਚ ਹੈ ਫਸਾਨਾ ਹੈ ” ਤੇ ਮਸਤੀ ਕਰਦੇ ਨੱਚਦੇ ਹੋਏ ਨਜ਼ਰ ਆ ਰਹੇ ਹਨ|

https://www.instagram.com/p/BnS13jrghsB/?taken-by=instantpollywood

ਇਸ ਵੀਡੀਓ ਨੂੰ ਫੈਨਸ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਇਸ ਤੇ ਵਧੀਆ ਵਧੀਆ ਕਾਮੈਂਟ ਵੀ ਕੀਤੇ ਜਾ ਰਹੇ ਹਨ | ਜੇਕਰ ਆਪਾਂ ਇਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ” ਗੁਰੂ ਰੰਧਾਵਾ ” ਯੂਟਿਊਬ ਤੇ ਆਪਣੇ ਗੀਤਾਂ ਦੇ ਤਿੰਨ ਬਿਲੀਅਨ ਵਿਊਜ਼ ਖੱਟਣ ਵਾਲੇ ਭਾਰਤੀ ਗਾਇਕ ਬਣ ਚੁੱਕੇ ਹਨ |

ਗੁਰੂ ਰੰਧਾਵਾ ” punjabi singer ਦੇ ਗੀਤਾਂ ਦਾ ਖੁਮਾਰ ਅੱਜ ਹਰ ਕਿਸੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਤੇ ਜੇਕਰ ਆਪਾਂ ਇਹਨਾਂ ਦੇ ਪੰਜਾਬੀ ਗੀਤ ” ਲਾਹੌਰ ” ਦੀ ਗੱਲ ਕਰੀਏ ਤਾਂ ਉਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 575 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network