ਮਾਸਟਰ ਸਲੀਮ ਤੋਂ ਲੈ ਕੇ ਅਨੀਤਾ ਸ਼ਬਦੀਸ਼ ਨੇ ਗੁਰੂ ਪੂਰਨਿਮਾ ਦੇ ਮੌਕੇ ‘ਤੇ ਕੀਤਾ ਆਪਣੇ ਗੁਰੂਆਂ ਨੂੰ ਯਾਦ

Reported by: PTC Punjabi Desk | Edited by: Lajwinder kaur  |  July 17th 2019 01:37 PM |  Updated: July 17th 2019 01:38 PM

ਮਾਸਟਰ ਸਲੀਮ ਤੋਂ ਲੈ ਕੇ ਅਨੀਤਾ ਸ਼ਬਦੀਸ਼ ਨੇ ਗੁਰੂ ਪੂਰਨਿਮਾ ਦੇ ਮੌਕੇ ‘ਤੇ ਕੀਤਾ ਆਪਣੇ ਗੁਰੂਆਂ ਨੂੰ ਯਾਦ

ਹਰ ਇਨਸਾਨ ਦੀ ਜ਼ਿੰਦਗੀ ‘ਚ ਗੁਰੂ ਦੀ ਅਹਿਮ ਜਗ੍ਹਾ ਹੁੰਦੀ ਹੈ। ਜਿਸਦੇ ਚੱਲਦੇ ਹਰ ਸਾਲ ਪੂਰੇ ਦੇਸ਼ ‘ਚ ਗੁਰੂ ਪੂਰਨਿਮਾ ਤਿਉਹਾਰ ਬੜੇ ਹੀ ਉਲਾਸ ਨਾਲ ਮਨਾਇਆ ਜਾਂਦਾ ਹੈ। ਬੀਤੇ ਦਿਨੀਂ ਪੂਰੇ ਦੇਸ਼ ‘ਚ ਗੁਰੂ ਪੂਰਨਿਮਾ ਦੇ ਤਿਉਹਾਰ ਨੂੰ ਬੜੇ ਹੀ ਚਾਅ ਨਾਲ ਮਨਾਇਆ ਗਿਆ ਹੈ। ਜਿਸਦੇ ਚੱਲਦੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੀਆਂ ਹਸਤੀਆਂ ਨੇ ਵੀ ਆਪਣੇ ਗੁਰੂਆਂ ਨੂੰ ਯਾਦ ਕੀਤਾ।

View this post on Instagram

 

Happy gurupurnima to all music lovers

A post shared by master Saleem (@mastersaleem786official) on

ਹੋਰ ਵੇਖੋ:ਵਿੰਦੂ ਦਾਰਾ ਸਿੰਘ ਨੇ ਆਪਣੇ ਮਰਹੂਮ ਪਿਤਾ ਦਾਰਾ ਸਿੰਘ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਖ਼ਾਸ ਤਸਵੀਰ

ਪੰਜਾਬੀ ਗਾਇਕ ਤੇ ਕਲਾਕਾਰਾਂ ਨੇ ਆਪਣੇ ਗੁਰੂਆਂ ਦੇ ਨਾਲ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਫੈਨਜ਼ ਨੂੰ ਵਿਸ਼ ਕੀਤਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਮਾਸਟਰ ਸਲੀਮ ਨੇ ਆਪਣੇ ਪਿਤਾ ਤੇ ਗੁਰੂ ਉਸਤਾਦ ਪੂਰਨ ਸ਼ਾਹ ਕੋਟੀ ਨੂੰ ਯਾਦ ਕਰਦੇ ਹੋਏ ਪੋਸਟ ਪਾਈ ਤੇ ਨਾਲ ਹੀ ਲਿਖਿਆ ਹੈ, ‘Happy gurupurnima to all music lovers’

 

View this post on Instagram

 

aad gurye namah? jugaad gurye namah? satgurye namah ? shiri guru devye namah??❤️?? HAPPY GURU PURNIMA??❤️

A post shared by Amar Noori (@amarnooriworld) on

ਪੰਜਾਬੀ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਗੁਰੂ ਪੂਰਨਿਮਾ ਦੀ ਸ਼ੁਭ ਕਾਮਨਾਵਾਂ ਦਿੰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘aad gurye namah... jugaad gurye namah... satgurye namah ... shiri guru devye namah...HAPPY GURU PURNIMA’

View this post on Instagram

 

Guru....???

A post shared by Anita Shabdeesh (@anita_shabdeesh) on

ਇਸ ਤੋਂ ਇਲਾਵਾ ਪੰਜਾਬੀ ਥੀਏਟਰ, ਸਿਨੇਮਾ ਤੇ ਟੀ ਵੀ ਜਗਤ ਦੀ ਜਾਣੀ-ਪਛਾਣੀ ਹਸਤੀ ਅਨੀਤਾ ਸ਼ਬਦੀਸ਼ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਗੁਰੂਆਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਬਾਲੀਵੁੱਡ ‘ਚ ਵੀ ਬਿੱਗ ਬੀ ਤੋਂ ਲੈ ਕੇ ਸਾਰਾ ਅਲੀ ਖ਼ਾਨ ਤੱਕ ਸਭ ਕਲਾਕਾਰਾਂ ਨੇ ਆਪਣੇ ਗੁਰੂਆਂ ਨੂੰ ਯਾਦ ਕਰਦੇ ਹੋਏ ਗੁਰੂ ਪੂਰਨਿਮਾ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network