ਦਿੱਲੀ ਮਾਰਚ ਦੌਰਾਨ ਕਿਸਾਨਾਂ ਨੇ ਮਨਾਇਆ ਗੁਰਪੁਰਬ, ਸੜਕਾਂ ‘ਤੇ ਨਜ਼ਰ ਆਇਆ ਇਸ ਤਰ੍ਹਾਂ ਦਾ ਨਜ਼ਾਰਾ
ਕਿਸਾਨਾਂ ਦਾ ਦਿੱਲੀ ਮਾਰਚ ਜਾਰੀ ਹੈ । ਪੰਜਾਬ ਦੇ ਲੱਗਪੱਗ ਹਰ ਗਾਇਕ ਅਤੇ ਕਲਾਕਾਰ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ । ਕਈ ਗਾਇਕ ਤਾਂ ਇਸ ਮਾਰਚ ‘ਚ ਖੁਦ ਪਹੁੰਚੇ ਹਨ । ਜਿਸ ‘ਚ ਗਾਇਕ ਕੰਵਰ ਗਰੇਵਾਲ, ਹਰਫ ਚੀਮਾ ਸਣੇ ਕਈ ਗਾਇਕ ਸ਼ਾਮਿਲ ਰਹੇ । ਬੀਤੇ ਦਿਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵੀ ਸੀ ।
ਪਰ ਦਿੱਲੀ ਮਾਰਚ ‘ਚ ਪਹੁੰਚੇ ਕਿਸਾਨਾਂ ਨੇ ਗੁਰਪੁਰਬ ਦਾ ਉਤਸ਼ਾਹ ਫਿੱਕਾ ਨਹੀਂ ਪੈਣ ਦਿੱਤਾ ਤੇ ਦਿੱਲੀ ਦੀਆਂ ਸੜਕਾਂ ‘ਤੇ ਹੀ ਗੁਰਪੁਰਬ ਮਨਾਇਆ । ਇਸ ਮੌਕੇ ਕਿਸਾਨਾਂ ਵੱਲੋਂ ਲੰਗਰ ਵੀ ਲਗਾਏ ਗਏ ਸਨ ਅਤੇ ਸੜਕਾਂ ‘ਤੇ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਇਸ ਪੁਰਬ ਨੁੰ ਮਨਾਇਆ ਗਿਆ ।
ਦੱਸ ਦਈਏ ਕਿ ਮੋਦੀ ਸਰਕਾਰ ਦੇ ਮੰਤਰੀ ਟਵੀਟ ਕਰ-ਕਰ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝਾਉਣ 'ਚ ਜੁਟੇ ਹੋਏ ਹਨ ਪਰ ਕਿਸਾਨ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਡਟੇ ਹੋਏ ਹਨ। ਕੇਂਦਰ ਸਰਕਾਰ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਕੇਂਦਰੀ ਮੰਤਰੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝਾਉਣ ਵਿੱਚ ਅਸਫਲ ਰਹੇ ਹਨ।
ਕਿਸਾਨਾਂ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੰਕੇ ਅਜੇ ਤੱਕ ਮੋਦੀ ਸਰਕਾਰ ਸਾਫ ਨਹੀਂ ਕਰ ਸਕੀ ਹੈ। ਕੇਂਦਰੀ ਮੰਤਰੀ ਰਵੀ ਪ੍ਰਸ਼ਾਦ ਮਗਰੋਂ ਹੁਣ ਪ੍ਰਕਾਸ਼ ਜਾਵਡੇਕਰ ਨੇ ਵੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰ ਕਿਹਾ, "ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਗਲ਼ਤਫੈਹਮੀ ਨਾ ਰੱਖੋ।