ਇੱਕ ਸਮਾਂ ਸੀ ਜਦੋਂ ਗੁਰਪ੍ਰੀਤ ਘੁੱਗੀ ਕਰਦੇ ਸਨ 7 ਰੁਪਏ ਦਿਹਾੜੀ 'ਤੇ ਕੰਮ, ਜਾਣੋਂ ਪੂਰੀ ਕਹਾਣੀ
ਪਾਲੀਵੁੱਡ ਵਿੱਚ ਐਕਟਰ ਗੁਰਪ੍ਰੀਤ ਘੁੱਗੀ ਨੂੰ ਜੋ ਮੁਕਾਮ ਅੱਜ ਹਾਸਲ ਹੈ ਸ਼ਾਇਦ ਹੀ ਕਿਸੇ ਹੋਰ ਐਕਟਰ ਨੂੰ ਹੋਵੇ । ਗੁਰਪ੍ਰੀਤ ਘੁੱਗੀ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਬਹੁਤ ਹੀ ਮਿਹਨਤ ਕੀਤੀ ਹੈ ।ਇੱਕ ਸਮਾਂ ਸੀ ਜਦੋਂ ਉਹ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰਨ ਲਈ 7 ਰੁਪਏ ਦਿਹਾੜੀ ਤੇ ਕੰਮ ਕਰਦੇ ਸਨ । ਘੁੱਗੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 19 ਜੂਨ 1971 ਨੂੰ ਹੋਇਆ ਸੀ । ਉਹਨਾਂ ਦੀ ਮਾਂ ਦਾ ਨਾਂ ਸੁਖਵਿੰਦਰ ਕੌਰ ਅਤੇ ਪਿਤਾ ਦਾ ਨਾਂ ਗੁਰਨਾਮ ਸਿੰਘ ਹੈ । ਉਹ ਪਿੰਡ ਖੋਖਰ ਫੌਜੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਸੀ ।
ਹੋਰ ਵੇਖੋ : ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ਹੋਈ ਇੱਕ ਖਾਸ ਚੀਜ ਦੇਖ ਕੇ ਆਊਟ ਆਫ ਕੰਟਰੋਲ, ਦੇਖੋ ਵੀਡਿਓ
ਉਹਨਾਂ ਦਾ ਅਸਲੀ ਨਾਂ ਗੁਰਪ੍ਰੀਤ ਸਿੰਘ ਵੜੈਚ ਹੈ ਪਰ ਪਾਲੀਵੁੱਡ ਵਿੱਚ ਉਹਨਾਂ ਨੂੰ ਗੁਰਪ੍ਰੀਤ ਘੁੱਗੀ ਦੇ ਨਾਂ ਨਾਲ ਹੀ ਜਾਣਦੇ ਹਾਂ, ਉਹਨਾਂ ਨੂੰ ਇਹ ਨਾਂ ਉਹਨਾਂ ਦੇ ਉਸਤਾਦ ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਨੇ ਦਿੱਤਾ ਸੀ । ਘੁੱਗੀ ਦੇ ਦੋ ਵੱਡੇ ਭਰਾ ਹਨ ਤੇ ਉਹਨਾਂ ਦੇ ਪਰਿਵਾਰ ਵਿੱਚ ੧੪ ਮੈਂਬਰ ਹਨ । ਗੁਰਪ੍ਰੀਤ ਘੁੱਗੀ ਦਾ ਵਿਆਹ ਕੁਲਜੀਤ ਕੌਰ ਨਾਲ ਹੋਇਆ ਤੇ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ । ਉਹਨਾਂ ਦਾ ਬੇਟਾ ਕ੍ਰਿਕਟ ਦਾ ਚੰਗਾ ਖਿਡਾਰੀ ਹੈ ।
ਹੋਰ ਵੇਖੋ : ਕੇਸਰੀ ਰੰਗ ਵਿੱਚ ਰੰਗੀ ਐਕਟਰੈੱਸ ਪ੍ਰੀਨਿਤੀ ਚੋਪੜਾ, ਦੇਖੋ ਵੀਡਿਓ
gurpreet ghuggi
ਸ਼ੁਰੂ ਦੇ ਦਿਨਾਂ ਵਿੱਚ ਉਹਨਾਂ ਦੇ ਪਿਤਾ ਨੂੰ ਕਾਰੋਬਾਰ ਵਿੱਚ ਵੱਡਾ ਘਾਟਾ ਪਿਆ ਸੀ, ਜਿਸ ਕਰਕੇ ਉਹਨਾਂ ਦਾ ਪਰਿਵਾਰ ਆਰਥਿਕ ਤੰਗੀ ਵਿੱਚ ਆ ਗਿਆ ਸੀ ।ਇਸ ਸਭ ਦੇ ਚਲਦੇ ਉਹਨਾਂ ਨੇ ਕਰਤਾਰਪੁਰ ਸਬ-ਤਹਿਸੀਲ ਵਿੱਚ ਲੋਕਾਂ ਦੇ ਪਰਨੋਟ ਤੇ ਬਿਆਨੇ ਲਿਖਣੇ ਸ਼ੁਰੂ ਕਰ ਦਿੱਤੇ ।ਇੱਕ ਅਰਜੀ ਨਵੀਸ ਦੇ ਤੌਰ ਤੇ ਉਹਨਾਂ ਨੇ ੨ ਸਾਲ ਸਿਰਫ 7 ਰੁਪਏ ਦਿਹਾੜੀ 'ਤੇ ਕੰਮ ਕੀਤਾ । ਅਰਜੀ ਨਵੀਸ ਦੇ ਤੌਰ ਤੇ ਕੰਮ ਕਰਦੇ ਹੋਏ ਹੀ ਉਹਨਾਂ ਨੇ 11ਵੀਂ ਤੇ ਬਾਰਵੀਂ ਦੀ ਪੜਾਈ ਪ੍ਰਾਈਵੇਟ ਕੀਤੀ । ਇਸ ਤੋਂ ਬਾਅਦ ਉਹਨਾਂ ਨੇ ਜਲੰਧਰ ਦੇ ਦੁਆਬਾ ਕਾਲਜ ਵਿੱਚ ਦਾਖਲਾ ਲੈ ਲਿਆ । ਕਾਲਜ ਦੇ ਪ੍ਰਬੰਧਕਾਂ ਨੇ ਘੁੱਗੀ ਦੀ ਬੀ.ਏ. ਦੀ ਪੜਾਈ ਦੀ ਫੀਸ ਇਸ ਲਈ ਮੁਆਫ ਕਰ ਦਿੱਤੀ ਕਿਉਂਕਿ ਘੁੱਗੀ ਨੇ ਕਾਲਜ ਨੂੰ ਆਪਣੀ ਕਮੇਡੀ ਅਤੇ ਐਕਟਿੰਗ ਦੇ ਬਲ ਤੇ ਕਈ ਯੂਥ ਫੈਸਟੀਵਲ ਜਿਤਵਾਉਣੇ ਸ਼ੁਰੂ ਕਰ ਦਿੱਤੇ ਸਨ ।
ਹੋਰ ਵੇਖੋ : ਬਿੰਨੂ ਢਿੱਲੋਂ ਨੇ ਇਸ ਅਦਾਕਾਰਾ ਨਾਲ ਲਗਾਈ ਲੰਡਨ ਬ੍ਰਿਜ ‘ਤੇ ਦੌੜ ਕੌਣ ਰਿਹਾ ਅੱਗੇ ,ਵੇਖੋ ਵੀਡਿਓ
https://www.youtube.com/watch?v=fWLEaXmbJ6A
ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਨੇ 1990 ਵਿੱਚ ਡਰਾਮਿਆਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਦੁਰਦਰਸ਼ਨ ਜਲੰਧਰ 'ਤੇ ਵੀ ਕੰਮ ਕੀਤਾ ਉਹ ਜ਼ਿਆਦਾਤਰ ਸਕਿੱਟ ਕਰਦੇ ਸਨ । ਉਹਨਾਂ ਨੇ ਆਲ ਇੰਡੀਆ ਰੇਡੀਓ 'ਤੇ ਅਨਾਉਂਸਰ ਦੀ ਵੀ ਨੌਕਰੀ ਕੀਤੀ ਇਥੇ ਗੁਰਪ੍ਰੀਤ ਨੂੰ ਇੱਕ ਡਿਊਟੀ ਦੇ 200 ਰੁਪਏ ਮਿਲਦੇ ਸਨ ।
ਹੋਰ ਵੇਖੋ : ਦਿਲਜੀਤ ਦੋਸਾਂਝ ਦੀ ਗੁਲਾਬੀ ਪੱਗ ਨੇ ਛੇੜੇ ਨਵੇਂ ਚਰਚੇ, ਦੇਖੋ ਵੀਡਿਓ
https://www.youtube.com/watch?v=Jy9mcJ2w8bE
ਟੀਵੀ ਜਗਤ ਵਿੱਚ ਉਹਨਾਂ ਦੀ ਪਹਿਚਾਣ ਰੌਣਕ ਮੇਲਾ, ਪਰਛਾਵੇਂ ਤੇ ਲੋਰੀ ਪ੍ਰੋਗਰਾਮ ਨਾਲ ਬਣੀ ।ਗੁਰਪ੍ਰੀਤ ਘੁੱਗੀ ਨੇ ਪਾਲੀਵੁੱਡ ਵਿੱਚ ਕਦਮ ਸਾਲ 2004 ਵਿੱਚ ਆਈ ਫਿਲਮ 'ਜੀ ਆਇਆ ਨੂੰ' ਨਾਲ ਰੱਖਿਆ । ਇਸ ਫਿਲਮ ਵਿੱਚ ਘੁੱਗੀ ਨੇ ਇੱਕ ਟਰੈਵਲ ਏਜੰਟ ਦਾ ਰੋਲ ਕੀਤਾ ਸੀ । ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਕੀਤਾ । ਘੁੱਗੀ ਨੇ ਪਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ, ਜਿਹਨਾਂ ਵਿੱਚ ਕੈਰੀ ਆਨ ਜੱਟਾ, ਜੱਟ ਜੈਮਸ ਬੌਂਡ, 'ਆ ਗਏ ਮੁੰਡੇ ਯੂਕੇ ਦੇ' ਦੇ ਸਮੇਤ ਹੋਰ ਕਈ ਫਿਲਮਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਅਰਦਾਸ ਫਿਲਮ ਉਹਨਾਂ ਦੀ ਸੁਪਰ ਡੁਪਰ ਫਿਲਮ ਰਹੀ ਹੈ ।
ਹੋਰ ਵੇਖੋ : ਸ਼ਾਹਰੁਖ ਖਾਨ ਨੇ ਇੱਕ ਖਾਸ ਸਖਸ਼ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਤੁਸੀਂ ਜਾਣਕੇ ਹੋ ਜਾਓਗੇ ਹੈਰਾਨ, ਦੇਖੋ ਪੂਰੀ ਵੀਡਿਓ
https://www.youtube.com/watch?v=Wm73yx3Qq20
ਬਾਲੀਵੁੱਡ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਸਿੰਘ ਇਜ ਕਿੰਗ ਫਿਲਮ ਸਭ ਤੋਂ ਹਿੱਟ ਹੈ । ਘੁੱਗੀ ਹੁਣ ਤੱਕ 50 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਜਦੋਂ ਕਿ 12 ਤੋਂ ਵੱਧ ਕਮੇਡੀ ਆਡੀਓ ਕੈਸਟਾਂ ਆ ਚੁੱਕੀਆਂ ਹਨ ।ਇਸ ਤੋਂ ਇਲਾਵਾ ਉਹਨਾਂ ਦੀਆਂ ਕਈ ਵੀਡਿਓ ਸੀਡੀਆਂ ਵੀ ਬਜ਼ਾਰ ਵਿੱਚ ਉਪਲੱਬਧ ਹਨ । ਸੋ ਗੁਰਪ੍ਰੀਤ ਘੁੱਗੀ ਦੀ ਐਕਟਿੰਗ ਦਾ ਹਰ ਕੋਈ ਕਾਇਲ ਹੈ ਇਸ ਲਈ ਉਹਨਾਂ ਨੂੰ ਹੁਣ ਤੱਕ ਕਈ ਅਵਾਰਡ ਵੀ ਮਿਲ ਚੁੱਕੇ ਹਨ ।