ਇਹ ਕੀ ! ਗੁਰਪ੍ਰੀਤ ਘੁੱਗੀ ਦਾ ਹੋਣ ਜਾ ਰਿਹਾ 49 ਵਾਂ ਵਿਆਹ, ਵੀਡੀਓ ਆਇਆ ਸਾਹਮਣੇ

Reported by: PTC Punjabi Desk | Edited by: Aaseen Khan  |  October 29th 2019 03:51 PM |  Updated: October 29th 2019 03:51 PM

ਇਹ ਕੀ ! ਗੁਰਪ੍ਰੀਤ ਘੁੱਗੀ ਦਾ ਹੋਣ ਜਾ ਰਿਹਾ 49 ਵਾਂ ਵਿਆਹ, ਵੀਡੀਓ ਆਇਆ ਸਾਹਮਣੇ

ਪੰਜਾਬੀ ਸਿਨੇਮਾ ਦਾ ਸਿਰ ਕੱਢ ਨਾਮ ਗੁਰਪ੍ਰੀਤ ਘੁੱਗੀ ਜਿੰਨ੍ਹਾਂ ਦੀ ਅਦਾਕਾਰੀ ਹਰ ਪੰਜਾਬੀ ਦਾ ਦਿਲ ਜਿੱਤ ਕੇ ਲੈ ਜਾਂਦੀ ਹੈ। ਭਾਵੇਂ ਕਾਮੇਡੀ ਹੋਵੇ, ਨੈਗੇਟਿਵ ਕਿਰਦਾਰ ਜਾਂ ਅਰਦਾਸ ਕਰਾਂ ਵਰਗਾ ਭਾਵੁਕ ਕਰ ਦੇਣ ਵਾਲਾ ਕਿਰਦਾਰ ਕਿਉਂ ਨਾ ਹੋਵੇ ਹਰ ਇੱਕ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ। ਹੁਣ ਉਹਨਾਂ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਲਾੜੇ ਦੇ ਲਿਬਾਸ 'ਚ ਸਜੇ ਹੋਏ ਹਨ ਅਤੇ ਦੱਸ ਰਹੇ ਹਨ ਕਿ ਉਹ 49 ਵਾਂ ਵਿਆਹ ਕਰਵਾ ਰਹੇ ਹਨ।

ਇਸ ਗੱਲ 'ਚ ਸੱਚਾਈ ਵੀ ਹੈ ਕਿਉਂਕਿ ਉਹ ਸ਼ੂਟਿੰਗ ਦੌਰਾਨ 49 ਵਾਂ ਵਿਆਹ ਕਰਵਾ ਰਹੇ ਹਨ। ਪੰਜਾਬੀ ਫ਼ਿਲਮਾਂ 'ਚ ਵਿਆਹ ਹੋਣਾ ਆਮ ਜਿਹੀ ਗੱਲ ਹੈ। ਦੱਸ ਚੋਂ 8 ਫ਼ਿਲਮਾਂ 'ਚ ਵਿਆਹ ਦਾ ਕਾਨਸੈਪਟ ਆਮ ਦੇਖਣ ਨੂੰ ਮਿਲ ਜਾਂਦਾ ਹੈ। ਗੁਰਪ੍ਰੀਤ ਘੁੱਗੀ ਵੀ ਇਸ ਵੀਡੀਓ 'ਚ ਉਹ ਹੀ ਗੱਲ ਕਹਿੰਦੇ ਸੁਣਾਈ ਦੇ ਰਹੇ ਹਨ ਕਿ 1990 'ਚ ਪਹਿਲਾ ਵਿਆਹ ਹੋਇਆ ਸੀ ਅਤੇ ਅੱਜ 2019 'ਚ 49 ਵਾਂ ਵਿਆਹ ਹੋ ਰਿਹਾ ਹੈ।

 

View this post on Instagram

 

Welcome Mehtab Virk in pollywood ?

A post shared by Gurpreet Ghuggi (@ghuggigurpreet) on

ਦੱਸ ਦਈਏ ਇਹ ਵੀਡੀਓ ਨਵੀਂ ਪੰਜਾਬੀ ਫ਼ਿਲਮ 'ਨੀ ਮੈਂ ਸੱਸ ਕੁੱਟਣੀ' ਦੇ ਸੈੱਟ ਤੋਂ ਅਨੀਤਾ ਦੇਵਗਨ ਨੇ ਸਾਂਝਾ ਕੀਤਾ ਹੈ ਜਿਸ 'ਚ ਕਰਮਜੀਤ ਅਨਮੋਲ ਵੀ ਨਜ਼ਰ ਆ ਰਹੇ ਹਨ। ਅਨੀਤਾ ਦੇਵਗਨ ਦਾ ਕਹਿਣਾ ਹੈ ਕਿ ਇਸ ਵਿਅਕਤੀ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਜਿਹੜਾ ਏਨੇ ਵਿਆਹ ਕਰਵਾ ਰਿਹਾ ਹੈ। ਮਹਿਤਾਬ ਵਿਰਕ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਪਰਵੀਨ ਕੁਮਾਰ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ।

ਹੋਰ ਵੇਖੋ : ਵਾਲ ਵਾਲ ਬਚੀ ਟੀਵੀ ਦੀ ਨਾਮੀ ਅਦਾਕਾਰ, ਦੀਵਾਲੀ ਪਾਰਟੀ ‘ਤੇ ਲਹਿੰਗੇ ਨੂੰ ਲੱਗੀ ਅੱਗ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network