‘ਮੂਸੇਵਾਲਾ ਨੇ ਦੱਸਿਆ ਸੀ ਕਿ ਕੈਨੇਡਾ ਛੱਡ ਕੇ ਪਿੰਡ ਆ ਕੇ ਵੀ ਰਿਹਾ ਜਾ ਸਕਦਾ ਹੈ’-ਗੁਰਪ੍ਰੀਤ ਘੁੱਗੀ
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ, ਜਿਸ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਏ ਕਈ ਦਿਨ ਹੋ ਗਏ ਨੇ। ਪਰ ਅਜੇ ਤੱਕ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਇਹ ਗੱਲ ਸੱਚ ਹੈ। ਉਨ੍ਹਾਂ ਦੇ ਫੈਨਜ਼ ਤੇ ਕਲਾਕਾਰ ਭਾਈਚਾਰੇ ‘ਚ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਬਹੁਤ ਜ਼ਿਆਦਾ ਦੁੱਖ ਹੈ।
ਹੋਰ ਪੜ੍ਹੋ : ਕੈਲੀਫੋਰਨੀਆ ‘ਚ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਵੇਲੇ ਪੰਜਾਬੀ ਰੈਪਰ ਬੋਹੇਮੀਆ ਦੇ ਨਹੀਂ ਰੁਕ ਰਹੇ ਸੀ ਹੰਝੂ, ਦੇਖੋ ਵੀਡੀਓ
ਇਸੇ ਹਫਤੇ ਯਾਨੀਕਿ 8 ਜੂਨ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਦੀ ਰਸਮ ਨੂੰ ਪੂਰਾ ਕੀਤਾ ਗਿਆ ਹੈ। ਜਿਸ ‘ਚ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਸਿੱਧੂ ਮੂਸੇਵਾਲਾ ਨੂੰ ਭਰੇ ਮਨ ਨਾਲ ਅਲਵਿਦਾ ਆਖਿਆ। ਸੋਸ਼ਲ ਮੀਡੀਆ ਉੱਤੇ ਐਕਟਰ ਗੁਰਪ੍ਰੀਤ ਘੁੱਗੀ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ ।
ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਭੋਗ ਤੇ ਅੰਤਿਮ ਅਰਦਾਸ ’ਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਗੁਰਪ੍ਰੀਤ ਘੁੱਗੀ ਨੇ ਆਪਣੇ ਫੇਸਬੁੱਕ ਉੱਤੇ ਇੱਕ ਭਾਵੁਕ ਪੋਸਟ ਵੀ ਪਾਈ ਸੀ। ਜਿਸ ’ਚ ਉਹ ਸਿੱਧੂ ਦੀ ਤਸਵੀਰ ਨਾਲ ਭਾਵੁਕ ਹੋ ਕੇ ਖੜ੍ਹੇ ਦਿਖਾਈ ਦਿੱਤੇ।
ਇਸ ਤਸਵੀਰ ਦੀ ਕੈਪਸ਼ਨ ’ਚ ਘੁੱਗੀ ਲਿਖਦੇ ਹਨ, ‘‘ਤੈਨੂੰ ਬਹੁਤ ਯਾਦ ਕਰ ਰਹੇ ਹਾਂ...ਸ਼ੇਰਾ ਤੂੰ ਚਲਾ ਤਾਂ ਗਿਆ ਪਰ ਆਪਣੇ ਬੋਲਾਂ ਰਾਹੀਂ ਸਾਡੇ ’ਚ ਹਮੇਸ਼ਾ ਵੱਸਦਾ ਰਹੇਗਾ...ਤੂੰ ਸਾਡੀ ਪੱਗ ਨੂੰ ਵੱਡੇ ਪੱਧਰ ’ਤੇ ਲੈ ਕੇ ਗਿਆ ਹੈ ਤੇ ਲੋਕਾਂ ਨੂੰ ਦੱਸਿਆ ਹੈ ਕਿ ਮਾਣ ਨਾਲ ਕਿਵੇਂ ਜਿਉਣਾ ਹੈ, ਇੱਕ ਲੇਜੈਂਡ ਵਾਂਗ..ਬਹੁਤ ਦਰਦ ਹੈ ਤੇਰਾ ਇਸ ਤਰ੍ਹਾਂ ਸਾਨੂੰ ਛੱਡ ਜਾਣ ’ਤੇ...ਦੁਨੀਆ ਤਾਂ ਚੱਲਦੀ ਰਹੇਗੀ ਪਰ ਤੇਰੇ ਵਰਗਾ ਤੂੰ ਹੀ ਸੀ...’’
ਸੋਸ਼ਲ ਮੀਡੀਆ ਉੱਤੇ ਗੁਰਪ੍ਰੀਤ ਘੁੱਗੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ,ਜਿਸ ਉਹ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੇ ਹੋਏ ਕਹਿ ਰਹੇ ਨੇ ਕਿ ਉਹ ਪੰਜਾਬੀਆਂ ਦਾ brand ambassador ਬਣਿਆ...ਉਸ ਨੇ ਪੰਜਾਬੀਆਂ ਨੂੰ ਜੀਵਨ ਜਾਂਚ ਸਿਖਾਈ...ਉਹ ਪੰਜਾਬੀਆਂ ਦੇ ਲਈ ਆਈਕਨ ਬਣਿਆ...ਸਿੱਧੂ ਮੂਸੇਵਾਲਾ ਨੇ ਦੱਸਿਆ ਕਿ ਕੈਨੇਡਾ ਤੋਂ ਆ ਕੇ ਪਿੰਡ ਵੀ ਰਿਹਾ ਜਾ ਸਕਦਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਸਿੱਧੂ ਮੂਸੇਵਾਲਾ ਅਜਿਹਾ ਗੱਭਰੂ ਸੀ ਜਿਸ ਨੇ ਆਪਣਾ ਘਰ ਖੁਦ ਤਿਆਰ ਕੀਤਾ... ਆਪਣੀ ਹੱਥੀ ਇੱਟਾਂ ਲਗਾਈਆਂ, ਮਿੱਟੀ ਪਾਈ ਤੇ ਆਪਣੇ ਖੇਤਾਂ ਚ ਕੰਮ ਕਰਦਾ ਨਜ਼ਰ ਆਉਂਦਾ ਰਹਿੰਦਾ ਸੀ। ਉਹ ਕੈਨੇਡਾ ਛੱਡ ਕੇ ਆਪਣੇ ਪਿੰਡ ਮੂਸੇ ਆ ਕੇ ਰਹਿਣ ਲੱਗ ਗਿਆ ਸੀ। ਅੱਜ ਵੀ ਗੁਰਪ੍ਰੀਤ ਘੁੱਗੀ ਨੂੰ ਸਿੱਧੂ ਮੂਸੇਵਾਲਾ ਨਾਲ ਪਾਈ ਅਖੀਰਲੀ ਗਲਵੱਕੜੀ ਯਾਦ ਹੈ।