ਜਦੋਂ ਗੁਰਪ੍ਰੀਤ ਘੁੱਗੀ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਆ ਗਿਆ 'ਸੱਪ' ਤਾਂ ਵੇਖੋ ਕੀ ਹੋਇਆ
ਜਦੋਂ ਗੁਰਪ੍ਰੀਤ ਘੁੱਗੀ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਆ ਗਿਆ 'ਸੱਪ' ਤਾਂ ਵੇਖੋ ਕੀ ਹੋਇਆ : ਪੰਜਾਬੀ ਫਿਲਮ ਇੰਡਸਟਰੀ ਦੇ ਦਮਦਾਰ ਅਦਾਕਾਰ ਗੁਰਪ੍ਰੀਤ ਘੁੱਗੀ ਜਿਹੜੇ ਹਰ ਇੱਕ ਫਿਲਮ 'ਚ ਕੀਤੇ ਕਿਰਦਾਰ ਦੀ ਛਾਪ ਦਰਸ਼ਕਾਂ ਦੇ ਦਿਲ 'ਚ ਛੱਡ ਜਾਂਦੇ ਹਨ। ਜਦੋਂ ਕਿਤੇ ਫਿਲਮ ਦੀ ਸ਼ੂਟਿੰਗ ਹੁੰਦੀ ਹੈ ਤਾਂ ਲੋਕ ਉੱਥੇ ਪਹੁੰਚ ਜਾਂਦੇ ਹਨ ਅਤੇ ਸ਼ੂਟਿੰਗ ਦਾ ਅਨੰਦ ਮਾਣਦੇ ਹਨ। ਪਰ ਇਸ ਵਾਰ ਗੁਰਪ੍ਰੀਤ ਘੁੱਗੀ ਹੋਰਾਂ ਦੀ ਫਿਲਮ ਦੇ ਸ਼ੂਟ 'ਤੇ ਖਾਸ ਮਹਿਮਾਨ ਪਹੁੰਚਿਆ ਹੈ ਜਿਸ ਨਾਲ ਗੁਰਪ੍ਰੀਤ ਘੁੱਗੀ ਸਭ ਨੂੰ ਮਿਲਵਾ ਰਹੇ ਹਨ।
View this post on Instagram
ਜੀ ਹਾਂ ਉਹਨਾਂ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਗੁਰਪ੍ਰੀਤ ਘੁੱਗੀ ਚੁੰਨੀ ਪਿੰਡ ਦੇ ਲਾਗੇ ਸ਼ੂਟ ਕਰ ਰਹੇ ਹਨ ਤੇ ਫਿਲਮ ਦੇ ਸੈੱਟ 'ਤੇ ਸੱਪ ਨਾਲ ਗੱਲਾਂ ਕਰਦੇ ਨਜ਼ਰ ਆ ਰਹੇ। ਇੰਨ੍ਹਾਂ ਹੀ ਨਹੀਂ ਉਹ ਦੱਸ ਰਹੇ ਨੇ ਕਿ ਇਹ ਸੱਪ ਉਹਨਾਂ ਦੀ ਸ਼ੂਟਿੰਗ ਦਾ ਅਨੰਦ ਮਾਣ ਰਿਹਾ ਹੈ। ਗੁਰਪ੍ਰੀਤ ਘੁੱਗੀ ਅਦਾਕਾਰੀ ਤੋਂ ਹੀ ਨਹੀਂ ਬਲਕਿ ਦਿਲ ਤੋਂ ਵੀ ਦਲੇਰ ਹਨ। ਸੱਪ ਤੋਂ ਅਕਸਰ ਹੀ ਲੋਕ ਡਰ ਕੇ ਦੂਰ ਭੱਜਦੇ ਹਨ ਪਰ ਗੁਰਪ੍ਰੀਤ ਘੁੱਗੀ ਸੱਪ ਨਾਲ ਗੱਲਾਂ ਕਰ ਰਹੇ ਹਨ।
ਹੋਰ ਵੇਖੋ : ਰੇਸ਼ਮ ਅਨਮੋਲ ਨੇ ਆਪਣੇ ਪਹਿਲੇ ਦੇਸੀ ਇੰਸਟਰੂਮੈਂਟ 'ਤੇ ਜਦੋਂ ਗਾਇਆ 'ਦਿਲ ਲਗੀ' ਗੀਤ, ਦੇਖੋ ਵੀਡੀਓ
View this post on Instagram
ਫਿਲਹਾਲ ਉਹਨਾਂ ਦੀ ਫਿਲਮ ਬੈਂਡ ਵਾਜੇ ਰਿਲੀਜ਼ ਹੋਈ ਹੈ ਜੋ ਕਿ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਗਿੱਪੀ ਗਰੇਵਾਲ ਦੀ ਫਿਲਮ ਮੰਜੇ ਬਿਸਤਰੇ 'ਚ ਵੀ ਗੁਰਪ੍ਰੀਤ ਘੁੱਗੀ ਆਪਣੀ ਸ਼ਾਨਦਾਰ ਕੌਮਿਕ ਟਾਈਮਿੰਗ ਨਾਲ ਹਾਸਿਆਂ ਦੇ ਠਹਾਕੇ ਲਗਵਾਉਂਦੇ ਨਜ਼ਰ ਆਉਣਗੇ ਜੋ ਕਿ 12 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ।