ਅੱਜ ਵਾਇਸ ਆਫ਼ ਪੰਜਾਬ ਸੀਜ਼ਨ-12 ਦੇ ਸਟੂਡੀਓ ਰਾਊਂਡ ‘ਚ ਗੈਸਟ ਜੱਜ ਦੀ ਭੂਮਿਕਾ ‘ਚ ਨਜ਼ਰ ਆਉਣਗੇ ਪੰਜਾਬੀ ਗਾਇਕ ਗੁਰਨਜ਼ਰ
ਪੀਟੀਸੀ ਪੰਜਾਬੀ ‘ਤੇ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 12 (Voice of Punjab Season-12) ਸ਼ੁਰੂ ਹੋ ਚੁੱਕਿਆ ਹੈ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ । ਸਾਲ 2010 ਤੋਂ ਸ਼ੁਰੂ ਹੋਇਆ ਟੀਵੀ ਜਗਤ ਦਾ ਇਹ ਰਿਆਲਟੀ ਸ਼ੋਅ ਆਪਣੇ ਕਾਰਵਾਂ ਪੂਰਾ ਕਰਦਾ ਹੋਇਆ ਆਪਣੇ 12 ਸੀਜ਼ਨ ‘ਚ ਪਹੁੰਚ ਗਿਆ ਹੈ। ਵਾਇਸ ਆਫ਼ ਪੰਜਾਬ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਨਾਮੀ ਗਾਇਕ ਦਿੱਤੇ ਨੇ।
ਆਪਣੇ ਗਾਇਕ ਦੀ ਸੁਫਨੇ ਨੂੰ ਪੂਰਾ ਕਰਨ ਲਈ ਇਸ ਵਾਰ ਵੀ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੇ ਭਾਗ ਲਿਆ। ਚੁਣੇ ਹੋਏ ਪ੍ਰਤੀਭਾਗੀ ਆਪਣੇ ਸਫਰ ਨੂੰ ਜਾਰੀ ਕਰਦੇ ਹੋਏ ਸਟੂਡੀਓ ਰਾਊਂਡ ਚ ਪਹੁੰਚ ਗਏ ਨੇ। ਜੀ ਹਾਂ ਅੱਜ ਦੇ ਸਟੂਡੀਓ ਰਾਊਂਡ 'ਚ ਬਤੌਰ ਗੈਸਟ ਜੱਜ ਨਜ਼ਰ ਆਉਣਗੇ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੁਰਨਜ਼ਰ ਚੱਠਾ (Gurnazar)। ਜੋ ਪ੍ਰਤੀਭਾਗੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸ਼ੋਅ ਦੇ ਜੱਜ ਸਾਹਿਬਾਨ ਯਾਨੀਕਿ ਮਾਸਟਰ ਸਲੀਮ, ਗੁਰਮੀਤ ਸਿੰਘ, ਮੰਨਤ ਨੂਰ ਵੀ ਨਜ਼ਰ ਆਉਣਗੇ।
ਹੋਰ ਪੜ੍ਹੋ : ਗੀਤਾ ਬਸਰਾ ਤੇ ਹਰਭਜਨ ਸਿੰਘ ਆਪਣੇ ਨਵਜੰਮੇ ਪੁੱਤਰ ਤੇ ਧੀ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਦੇਖੋ ਤਸਵੀਰਾਂ
ਸੋ ਦੇਖਣ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਹਰਮਨ ਪਿਆਰਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ-12 ਦਾ ਸਟੂਡੀਓ ਰਾਊਂਡ ਅੱਜ ਸ਼ਾਮ 7 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ। ਇਸ ਤੋਂ ਇਲਾਵਾ ਪੀਟੀਸੀ ਚੈਨਲ ਉੱਤੇ ਪੰਜਾਬੀ ਫ਼ਿਲਮਾਂ, ਪੰਜਾਬੀਅਤ ਨੂੰ ਅੱਗੇ ਵਧਾਉਂਦੇ ਹੋਏ ਸ਼ੋਅ ਵੀ ਚਲਾਏ ਜਾਂਦੇ ਨੇ।
View this post on Instagram