ਗੁਰਨਾਮ ਭੁੱਲਰ ਤੇ ਸਿੱਮੀ ਚਾਹਲ ਦੀ 'ਸੁਰਖੀ ਬਿੰਦੀ' 'ਚ ਬਣੇਗੀ ਜੋੜੀ
ਪੰਜਾਬੀ ਫ਼ਿਲਮਾਂ ਲਈ 2019 ਦਾ ਸਾਲ ਕਾਫੀ ਵੱਡਾ ਹੋਣ ਵਾਲਾ ਹੈ। ਇੱਕ ਤੋਂ ਬਾਅਦ ਇੱਕ ਅਨਾਊਂਸ ਹੋ ਰਹੀਆਂ ਫ਼ਿਲਮਾਂ 2019 ਦੇ ਸਾਲ 'ਚ ਵੱਡੇ ਪਰਦੇ ਨੂੰ ਕਾਫੀ ਬਿਜ਼ੀ ਰੱਖਣ ਵਾਲੀਆਂ ਹਨ। ਜਿੱਥੇ ਵੱਡੀਆਂ ਵੱਡੀਆਂ ਫ਼ਿਲਮਾਂ ਦਾ ਐਲਾਨ 2019 'ਚ ਕੀਤਾ ਗਿਆ ਹੈ ਉੱਥੇ ਹੀ ਇੱਕ ਹੋਰ ਵੱਡੀ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦਾ ਨਾਮ ਹੈ "ਸੁਰਖੀ ਬਿੰਦੀ" । ਜੀ ਹਾਂ ਇਹ ਫਿਲਮ ਦਾ ਨਾਮ ਹੀ ਹੈ ਜਿਸ 'ਚ ਲੀਡ ਰੋਲ 'ਚ ਨਜ਼ਰ ਆਉਣਗੇ ਪੰਜਾਬ ਦੇ ਮਸ਼ਹੂਰ ਸਿੰਗਰ ਗੁਰਨਾਮ ਭੁੱਲਰ ਅਤੇ ਉਹਨਾਂ ਦੇ ਨਾਲ ਫੀਮੇਲ ਲੀਡ ਰੋਲ ਨਿਭਾਉਣਗੇ ਹੁਨਰਮੰਦ ਅਦਾਕਾਰਾ ਸਿੱਮੀ ਚਾਹਲ।
https://www.instagram.com/p/BsAup-vAbRH/
ਜਿੱਥੇ 2019 'ਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਮੁੱਦਿਆਂ 'ਤੇ ਆ ਰਹੀਆਂ ਹਨ , ਉੱਥੇ ਹੀ ਫ਼ਿਲਮਾਂ ਦੇ ਨਾਮ ਵੀ ਬੜੇ ਰੋਚਕ ਹਨ। ਇਸ ਫਿਲਮ ਦੀ ਉਦਾਹਰਣ ਹੀ ਲੈ ਲਵੋ ਜਿਸ ਦਾ ਨਾਮ 'ਸੁਰਖੀ ਬਿੰਦੀ' ਹੀ ਬੜਾ ਅਨੋਖਾ ਹੈ। ਗੁਰਨਾਮ ਭੁੱਲਰ ਅਤੇ ਸਿੱਮੀ ਚਾਹਲ ਦੀ ਜੋੜੀ ਸਿਨੇਮਾ ਘਰਾਂ 'ਚ ਪਹਿਲੀ ਵਾਰ ਇਕੱਠੇ ਨਜ਼ਰ ਆਵੇਗੀ । ਗੁਰਨਾਮ ਭੁੱਲਰ ਦੇ ਗਾਣੇ ਤਾਂ ਦਰਸ਼ਕਾਂ ਨੇ ਖੂਬ ਪਸੰਦ ਕੀਤੇ ਹਨ , ਪਰ ਉਹਨਾਂ ਦੀ ਅਦਾਕਾਰੀ ਦੀ ਝਲਕ ਹਾਲੇ ਤੱਕ ਦੇਖਣ ਨੂੰ ਨਹੀਂ ਮਿਲੀ ਹੈ। ਸਿੱਮੀ ਚਾਹਲ ਬਾਰੇ ਦੱਸਣ ਦੀ ਤਾਂ ਅੱਜ ਜ਼ਰੂਰਤ ਨਹੀਂ ਪੈਂਦੀ। ਉਹਨਾਂ ਦੀ ਐਕਟਿੰਗ ਹੀ ਉਹਨਾਂ ਦੇ ਨਾਮ 'ਤੇ ਚਾਨਣਾ ਪਾਉਂਦੀ ਹੈ।
https://www.instagram.com/p/BsAVIWmgJWY/
ਹੋਰ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਕੀਤਾ ਸ਼ੇਅਰ , ਜਾਣੋ ਕੀ ਹੋਵੇਗਾ ਖਾਸ
ਗਾਇਕ ਅਤੇ ਐਕਟਰ ਗੁਰਨਾਮ ਭੁੱਲਰ ਦੀ 'ਸੁਰਖੀ ਬਿੰਦੀ' ਦੂਸਰੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹਨਾਂ ਦੀ ਫਿਲਮ 'ਗੁੱਡੀਆਂ ਪਟੋਲੇ' ਦਾ ਸ਼ੂਟ ਚੱਲ ਰਿਹਾ ਹੈ ਜਿਸ 'ਚ ਗੁਰਨਾਮ ਭੁੱਲਰ ਦੇ ਮਾਡਲ ਅਤੇ ਐਕਟਰ ਸੋਨਮ ਬਾਜਵਾ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ। ਫਿਲਮ ਸੁਰਖੀ ਬਿੰਦੀ ਦੀ ਜਾਣਕਾਰੀ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰ ਕੇ ਦਿੱਤੀ ਹੈ। ਗੁਰਨਾਮ ਭੁੱਲਰ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਇਹ ਮੇਰੀ ਅਗਲੀ ਫਿਲਮ ਦਾ ਐਲਾਨ ਹੈ। ਇਹ ਮੇਰੀ ਉਹ ਕਹਾਣੀ ਹੈ ਜਿਥੋਂ ਮੈਂ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਗੁਰਨਾਮ ਭੁੱਲਰ ਨੇ ਉਹਨਾਂ ਦਾ ਸਾਥ ਨਿਭਾਉਣ ਵਾਲੇ ਸਾਥੀਆਂ ਦਾ ਧੰਨਵਾਦ ਵੀ ਕੀਤਾ ਹੈ।
https://www.instagram.com/p/Br9J09pA8-Y/
ਫਿਲਮ 'ਸੁਰਖੀ ਬਿੰਦੀ' ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ। ਵਿਜੇ ਕੁਮਾਰ ਅਰੋੜਾ ਕਈ ਬਾਲੀਵੁੱਡ ਫ਼ਿਲਮਾਂ ਦਾ DOP ਕਰ ਚੁੱਕੇ ਹਨ , ਅਤੇ ਐਮੀ ਵਿਰਕ ਸਟਾਰਰ ਫਿਲਮ 'ਹਰਜੀਤਾ' , 'ਰੋਂਦੇ ਸਾਰੇ ਵਿਆਹ ਪਿੱਛੋਂ' ਅਤੇ ਗੁਰਨਾਮ ਭੁੱਲਰ ਦੀ ਆਉਣ ਵਾਲੀ ਫਿਲਮ ਗੁੱਡੀਆਂ ਪਟੋਲੇ ਵਰਗੀਆਂ ਵੱਡੀਆਂ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ।
https://www.instagram.com/p/BsA12xSANGR/
ਹੋਰ ਪੜ੍ਹੋ : ਪੰਜਾਬੀ ਵਿਰਸਾ 2018 ‘ਚ ਮਨਮੋਹਨ ਵਾਰਿਸ ਨੇ ਫਿਰ ਜੜਿਆ ‘ਕੋਕਾ’ , ਦੇਖੋ ਵੀਡੀਓ
ਫਿਲਮ ਦੀ ਕਹਾਣੀ ਰੁਪਿੰਦਰ ਇੰਦਰਜੀਤ ਨੇ ਲਿਖੀ ਹੈ। ਫਿਲਮ 'ਸੁਰਖੀ ਬਿੰਦੀ' ਨੂੰ ਅੰਕਿਤ ਵਿਜਾਣ , ਨਵਦੀਪ ਨਰੂਲਾ , ਗੁਰਜੀਤ ਸਿੰਘ ਅਤੇ ਸੰਤੋਸ਼ ਸੁਬਾਸ਼ ਥਿਤੇ ਹੋਰਾਂ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਗੁਰਨਾਮ ਭੁੱਲਰ ਅਤੇ ਸਿੱਮੀ ਚਾਹਲ ਸਟਾਰਰ ਸੁਰਖੀ ਬਿੰਦੀ ਇਹ ਫਿਲਮ 30 ਅਗਸਤ 2019 ਨੂੰ ਰਿਲੀਜ਼ ਹੋਵੇਗੀ।