ਡਰਾਈਵਰੀ ਕਿਵੇਂ ਕਰਦੀ ਹੈ ਕੈਨੇਡਾ 'ਚ ਰਹਿੰਦੇ ਪੰਜਾਬੀਆਂ ਦੇ ਖ਼ਰਚੇ ਪੂਰੇ, ਸੁਣੋ ਗੁਰਨਾਮ ਭੁੱਲਰ 'ਤੇ ਸ਼ਿੱਪਰਾ ਗੋਇਲ ਤੋਂ
ਗੁਰਨਾਮ ਭੁੱਲਰ ਤੇ ਸ਼ਿੱਪਰਾ ਗੋਇਲ ਦਾ ਡਿਊਟ ਗੀਤ ਖ਼ਰਚੇ ਰਿਲੀਜ਼ ਕਰ ਦਿੱਤਾ ਗਿਆ ਜਿਸ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਵੀ ਹੋ ਚੁੱਕਿਆ ਹੈ। ਆਪਣੇ ਨਵੇਂ ਗੀਤ 'ਚ ਗੁਰਨਾਮ ਭੁੱਲਰ ਅਤੇ ਸ਼ਿੱਪਰਾ ਗੋਇਲ ਇਹ ਹੀ ਦੱਸ ਰਹੇ ਹਨ ਕਿ ਜੇਕਰ ਉਹ ਡਰਾਈਵਰੀ ਨਾਂ ਕਰਦੇ ਹੁੰਦੇ ਤਾਂ ਖਰਚੇ ਚੁੱਕਣੇ ਬਹੁਤ ਮੁਸ਼ਕਿਲ ਸੀ। ਸ਼ਿੱਪਰਾ ਗੋਇਲ ਨਾਲ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਦੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਗੁਰਨਾਮ ਭੁੱਲਰ ਡਰਾਈਵਰੀ ਗੀਤ ਦੇ ਚੁੱਕੇ ਹਨ ਜਿਹੜਾ ਹਰ ਕਿਸੇ ਨੇ ਪਸੰਦ ਕੀਤਾ ਸੀ। ਇਸ ਨਵੇਂ ਗੀਤ ਦੇ ਬੋਲ ਦਲਵੀਰ ਭੁੱਲਰ ਅਤੇ ਸੰਗੀਤ ਮਿਊਜ਼ਿਕ ਅੰਪਾਇਰ ਨੇ ਤਿਆਰ ਕੀਤਾ ਹੈ। ਗੀਤ ਦਾ ਵੀਡੀਓ ਵੀ ਸ਼ਾਨਦਾਰ ਹੈ ਜਿਸ ਨੂੰ ਹੈਰੀ ਚਾਹਲ ਵੱਲੋਂ ਫਿਲਮਾਇਆ ਗਿਆ ਹੈ।
ਹੋਰ ਵੇਖੋ : ਗੁਰਨਾਮ ਭੁੱਲਰ ਤੇ ਸਿੱਮੀ ਚਾਹਲ ਦੀ 'ਸੁਰਖੀ ਬਿੰਦੀ' 'ਚ ਬਣੇਗੀ ਜੋੜੀ
ਫ਼ਿਲਮ ਗੁੱਡੀਆਂ ਪਟੋਲੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਗੁਰਨਾਮ ਭੁੱਲਰ ਬਹੁਤ ਜਲਦ ਆਪਣੀ ਅਗਲੀ ਫ਼ਿਲਮ ਸੁਰਖ਼ੀ ਬਿੰਦੀ 'ਚ ਸਰਗੁਣ ਮਹਿਤਾ ਨਾਲ ਲੀਡ ਰੋਲ 'ਚ ਨਜ਼ਰ ਆਉਣਗੇ ਅਤੇ ਅਗਲੇ ਸਾਲ ਸੋਨਮ ਬਾਜਵਾ ਨਾਲ ਫ਼ਿਲਮ ਕਬੂਤਰ ਅਤੇ ਫ਼ਿਲਮ 'ਕੋਕਾ 'ਚ ਨੀਰੂ ਬਾਜਵਾ ਨਾਲ ਜੋੜੀ ਬਨਾਉਣਗੇ। ਇਸ ਤੋਂ ਇਲਾਵਾ ਹਾਲ 'ਚ ਗੁਰਨਾਮ ਭੁੱਲਰ ਦੇ ਗੀਤ ਵਾਕੇ ਨੇ ਵੀ ਖੂਬ ਸੁਰਖ਼ੀਆਂ ਬਟੋਰੀਆਂ ਹਨ।