ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਸਵਰਗ ਦਾ ਝੂਟਾ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Reported by: PTC Punjabi Desk | Edited by: Shaminder  |  September 03rd 2021 05:28 PM |  Updated: September 03rd 2021 05:28 PM

ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਸਵਰਗ ਦਾ ਝੂਟਾ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਗੁਰਨਾਮ ਭੁੱਲਰ  (Gurnam Bhullar) ਦਾ ਨਵਾਂ ਗੀਤ ‘ਸਵਰਗ ਦਾ ਝੂਟਾ’  (Sawarga da Jhoota )ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਗੁਰਨਾਮ ਭੁੱਲਰ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ । ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੇ ਯੂ-ਟਿਊਬ ਚੈਨਲ ਡਾਇਮੰਡ ਸਟਾਰ ਵਰਲਡ ਵਾਈਡ ‘ਤੇ ਰਿਲੀਜ਼ ਕੀਤਾ ਹੈ । ਇਸ ਗੀਤ ‘ਚ ਗੁਰਨਾਮ ਭੁੱਲਰ ਨੇ ਆਪਣੇ ਸੱਜਣ ਦੀ ਦੀਦ ਨੂੰ ਸਵਰਗ ਦਾ ਝੂਟਾ ਦੱਸਿਆ ਹੈ ।

Gurnam Bhullar, -min Image From Gurnam Bhullar song

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਮੌਤ, ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਇਸ ਤਰ੍ਹਾਂ ਹੁੰਦਾ ਹੈ ਮਹਿਸੂਸ …!

ਇਹ ਇੱਕ ਰੋਮਾਂਟਿਕ ਗੀਤ ਹੈ, ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਕਿਸੇ ਦੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਸ ਦੀ ਦੀਦ ਦੇ ਲਈ ਅੱਖਾਂ ਤਰਸ ਜਾਂਦੀਆਂ ਹਨ ।

ਫਿਰ ਉਸ ਦੇ ਆਉਣ ਦੀਆਂ ਉਡੀਕ ਅੱਖਾਂ ਕਰਦੀਆਂ ਰਹਿੰਦੀਆਂ ਹਨ, ਪਰ ਜਦੋਂ ਸਾਹਮਣੇ ਵਾਲਾ ਦਿਲ ਦੇ ਜਜ਼ਬਾਤਾਂ ਨੂੰ ਸਮਝ ਕੇ ਵੀ ਅਣਗੌਲਿਆ ਕਰਦਾ ਹੈ ਤਾਂ ਦਿਲ ਦੁਖੀ ਹੋ ਜਾਂਦਾ ਹੈ ।

Gurnam Bhullar,, -min Image From Gurnam Bhullar Song

ਇਹੀ ਕੁਝ ਵਿਖਾਉਣ ਦੀ ਗੱਲ ਇਸ ਗੀਤ ‘ਚ ਕੀਤੀ ਗਈ ਹੈ । ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਲਦ ਹੀ ਉਹ ਸੋਨਮ ਬਾਜਵਾ ਦੇ ਨਾਲ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ‘ਚ ਨਜ਼ਰ ਆਉਣਗੇ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network