ਮੁਟਿਆਰ ਦੇ ਹੁਸਨ ਦੀ ਤਾਰੀਫ਼ ਕਰਦਾ ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਗ੍ਰੇਸ’ ਰਿਲੀਜ਼,ਸਰੋਤਿਆਂ ਨੂੰ ਆ ਰਿਹਾ ਪਸੰਦ

Reported by: PTC Punjabi Desk | Edited by: Shaminder  |  October 05th 2022 01:00 PM |  Updated: October 05th 2022 01:00 PM

ਮੁਟਿਆਰ ਦੇ ਹੁਸਨ ਦੀ ਤਾਰੀਫ਼ ਕਰਦਾ ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਗ੍ਰੇਸ’ ਰਿਲੀਜ਼,ਸਰੋਤਿਆਂ ਨੂੰ ਆ ਰਿਹਾ ਪਸੰਦ

ਗੁਰਨਾਮ ਭੁੱਲਰ (Gurnam Bhullar ) ਜਿੱਥੇ ਇਨ੍ਹੀਂ ਦਿਨੀਂ ਆਪਣੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ । ਉੱਥੇ ਹੀ ਆਪਣੇ ਗੀਤਾਂ ਦੇ ਨਾਲ ਵੀ ਸਰੋਤਿਆਂ ਦਾ ਦਿਲ ਜਿੱਤ ਲੈਂਦੇ ਹਨ । ਉਨ੍ਹਾਂ ਦਾ ਨਵਾਂ ਗੀਤ ਗ੍ਰੇਸ (Grace)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਕੁੜੀ ਦੇ ਹੁਸਨ ਦੀ ਤਾਰੀਫ ਕੀਤੀ ਹੈ । ਇਸ ਤੋਂ ਇਲਾਵਾ ਇਸ ਮੁਟਿਆਰ ਦੀਆਂ ਅਦਾਵਾਂ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇਹ ਕੁੜੀ ਆਪਣੀਆਂ ਅਦਾਵਾਂ ਦੇ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ ।

Gurnam Bhullar Image Source : Youtube

ਹੋਰ ਪੜ੍ਹੋ : ਦੁਸਹਿਰੇ ਦੇ ਮੌਕੇ ‘ਤੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਗਾਇਕਾ ਪਰਵੀਨ ਭਾਰਟਾ ਨੇ ਦਿੱਤੀ ਵਧਾਈ

ਇਸ ਗੀਤ ਦੇ ਬੋਲ ਕਪਤਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਡੈਡੀ ਬੀਟਸ ਦੇ ਵੱਲੋਂ । ਇਸ ਗੀਤ ‘ਚ ਫੀਮੇਲ ਮਾਡਲ ਦੇ ਤੌਰ ‘ਤੇ ਯੇਸ਼ਾ ਸਾਗਰ ਨਜ਼ਰ ਆ ਰਹੀ ਹੈ ।ਡਾਇਰੈਕਸ਼ਨ ਹੈਰੀ ਚਾਹਲ ਦੀ ਹੈ । ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਗੀਤਾਂ ਦੇ ਨਾਲ ਗੁਰਨਾਮ ਭੁੱਲਰ ਨੇ ਸਰੋਤਿਆਂ ਦਾ ਦਿਲ ਜਿੱਤਿਆ ਹੈ ਅਤੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

Gurnam Bhullar Song Image Source : Youtube

ਹੋਰ ਪੜ੍ਹੋ : ਮਨਕਿਰਤ ਔਲਖ ਫ਼ਿਲਮ ‘ਬਰਾਊਨ ਬੁਆਏਜ਼’ ‘ਚ ਆਉਣਗੇ ਨਜ਼ਰ, ਫ਼ਿਲਮ ਦੀ ਸ਼ੂਟਿੰਗ ਸ਼ੁਰੂ

ਜਿਸ ‘ਚ ਡਾਇਮੰਡ ਦੀ ਝਾਂਜਰ, ਰੋਕਾ, ਪੱਕ ਠੱਕ, ਜੇਬ ਵਿੱਚ ਭਾਨ ਖੜਕੇ, ਸਣੇ ਕਈ ਹਿੱਟ ਗੀਤ ਦੇ ਚੁੱਕੇ ਹਨ ।ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੁਰਨਾਮ ਭੁੱਲਰ ਫ਼ਿਲਮਾਂ ‘ਚ ਵੀ ਸਰਗਰਮ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ ।

Gurnam Bhullar song Image Source : Youtube

ਫ਼ਿਲਮ ਗੁੱਡੀਆਂ ਪਟੋਲੇ ‘ਚ ਸੋਨਮ ਬਾਜਵਾ, ਸੁਰਖ਼ੀ ਬਿੰਦੀ ‘ਚ ਅਦਾਕਾਰਾ ਸਰਗੁਨ ਮਹਿਤਾ ਅਤੇ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network