ਗੁਰਨਾਮ ਭੁੱਲਰ ‘ਗੁਸਤਾਖੀਆਂ’ ਗੀਤ ਦੇ ਨਾਲ ਪਾ ਰਹੇ ਧੱਕ

Reported by: PTC Punjabi Desk | Edited by: Shaminder  |  August 18th 2020 10:48 AM |  Updated: August 18th 2020 10:48 AM

ਗੁਰਨਾਮ ਭੁੱਲਰ ‘ਗੁਸਤਾਖੀਆਂ’ ਗੀਤ ਦੇ ਨਾਲ ਪਾ ਰਹੇ ਧੱਕ

ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਗੁਸਤਾਖੀਆਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਵਿਕਰਾਂਤ ਗਰੂਵਸ ਨੇ ਅਤੇ ਇਸ ਨੂੰ ਡਾਇਮੰਡ ਸਟਾਰ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਜਦੋਂਕਿ ਵੀਡੀਓ ਡਾਇਰੈਕਟਰ ਹਨ ਵਿਸ਼ਵਜੀਤ ਜਿਨ੍ਹਾਂ ਨੇ ਇਸ ਦਾ ਵੀਡੀਓ ਬਹੁਤ ਹੀ ਖੂਬਸੂਰਤ ਤਿਆਰ ਕੀਤਾ ਹੈ । ਇਸ ਗੀਤ ਦੇ ਬੋਲ ਜਿੰਨੇ ਖੂਬਸੂਰਤ ਹਨ ਉਸ ਤੋਂ ਵੀ ਵਧੀਆ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਗੁਰਨਾਮ ਭੁੱਲਰ ਨੇ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਨਾਮ ਭੁੱਲਰ ਨੇ ਹੋਰ ਵੀ ਕਈ ਹਿੱਟ ਗੀਤ ਗਾਏ ਹਨ । ਹੁਣ ਉਹ ਜਲਦ ਹੀ ਸੋਨਮ ਬਾਜਵਾ ਦੇ ਨਾਲ ਨਵੀਂ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ’ ਨਾਲ ‘ਚ ਨਜ਼ਰ ਆਉਣਗੇ ।

https://www.instagram.com/p/CD9JVm9nqBK/

ਇਸ ਤੋਂ ਪਹਿਲਾਂ ਉਹ ਸਰਗੁਨ ਮਹਿਤਾ ਦੇ ਨਾਲ ਫ਼ਿਲਮ ‘ਸੁਰਖੀ ਬਿੰਦੀ’ ‘ਚ ਨਜ਼ਰ ਆਏ ਸਨ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ । ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਉਹ ਸੋਨਮ ਬਾਜਵਾ ਦੇ ਨਾਲ ਫ਼ਿਲਮ ‘ਗੁੱਡੀਆਂ ਪਟੋਲੇ’ ‘ਚ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network