ਗੁਰਨਾਮ ਭੁੱਲਰ ਨੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਯਾਦ ਕਰਦੇ ਹੋਏ ਇਸ ਗੀਤ ਨੂੰ ਗਾ ਕੇ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  May 28th 2020 04:47 PM |  Updated: May 28th 2020 04:47 PM

ਗੁਰਨਾਮ ਭੁੱਲਰ ਨੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਯਾਦ ਕਰਦੇ ਹੋਏ ਇਸ ਗੀਤ ਨੂੰ ਗਾ ਕੇ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ

ਲਾਕਡਾਊਨ ਦੇ ਚੱਲਦੇ ਪੰਜਾਬੀ ਗਾਇਕ ਵੀ ਆਪੋ ਆਪਣੇ ਘਰ ‘ਚ ਹੀ ਸਮਾਂ ਬਿਤਾ ਰਹੇ ਨੇ । ਪਰ ਉਹ ਇਸ ਸਮੇਂ ਦਾ ਪੂਰਾ ਫਾਇਦਾ ਲੈਂਦੇ ਹੋਏ ਆਪਣੇ ਫੈਨਜ਼ ਨੂੰ ਸਰਪ੍ਰਾਇਜ਼ ਦੇ ਰਹੇ ਨੇ । ਨਾਮੀ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਪੰਜਾਬੀ ਸੰਗੀਤ ਜਗਤ ਦੇ ਨਾਮੀ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਨੇ ।

 

View this post on Instagram

 

Music @vikrantgroovesofficial video @vishavjeet_naddha video idea inspired from dear big brother @ammyvirk

A post shared by Gurnam Bhullar (@gurnambhullarofficial) on

ਇਸ ਵੀਡੀਓ ‘ਚ ਉਹ ਕੁਲਵਿੰਦਰ ਢਿੱਲੋਂ ਦਾ ਸੁਪਰ ਹਿੱਟ ਗੀਤ ‘ਕੱਲੀ ਕਿਤੇ ਮਿਲ’ ਗੀਤ ਨੂੰ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੋ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਨੇ ।

ਲਾਕਡਾਊਨ ‘ਚ ਬਹੁਤ ਸਾਰੇ ਗਾਇਕ ਪੁਰਾਣੇ ਗੀਤਾਂ ਨੂੰ ਆਪਣੀ ਆਵਾਜ਼ ਦੇ ਨਾਲ ਰੀਮੇਕ ਕਰਕੇ ਸ਼ੇਅਰ ਕਰ ਰਹੇ ਨੇ । ਇਸ ਤੋਂ ਪਹਿਲਾਂ ਪੰਜਾਬੀ ਗਾਇਕ ਐਮੀ ਵਿਰਕ ਵੀ ਬਹੁਤ ਸਾਰੇ ਪੁਰਾਣੇ ਪੰਜਾਬੀ ਗੀਤਾਂ ਨੂੰ ਦਰਸ਼ਕਾਂ ਦੇ ਰੁਬਰੂ ਕਰ ਚੁੱਕੇ ਨੇ।

 

View this post on Instagram

 

#Canada waleo #SurkhiBindi tuhade nerhe de cinema ghra ch

A post shared by Gurnam Bhullar (@gurnambhullarofficial) on

ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਅਦਾਕਾਰੀ ਦੇ ਖੇਤਰ ਵੀ ਆਪਣੀ ਐਕਟਿੰਗ ਦਾ ਲੋਹਾ ਮਨਵਾ ਚੁੱਕੇ ਨੇ । ਪਿਛਲੇ ਸਾਲ ਉਨ੍ਹਾਂ ਨੇ ‘ਸੁਰਖੀ ਬਿੰਦੀ’ ਵਰਗੀ ਸੁਪਰ ਹਿੱਟ ਫ਼ਿਲਮ ਦਿੱਤੀ ਸੀ । ਇਸ ਤੋਂ ਇਲਾਵਾ ਇਸ ਸਾਲ ਵੀ ਉਨ੍ਹਾਂ ਦੀ ਕਈ ਫ਼ਿਲਮਾਂ ਆਉਣੀਆਂ ਸਨ । ਪਰ ਕੋਰੋਨਾ ਵਾਇਰਸ ਕਰਕੇ ਆਉਣ ਵਾਲੀ ਫ਼ਿਲਮਾਂ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network