ਗੁਰਨਾਮ ਭੁੱਲਰ ਆਪਣੇ ਪਰਿਵਾਰ ਨਾਲ ਮਨਾ ਰਹੇ ਜਸ਼ਨ,ਵੀਡੀਓ ਵਾਇਰਲ 

Reported by: PTC Punjabi Desk | Edited by: Shaminder  |  July 22nd 2019 04:53 PM |  Updated: July 22nd 2019 04:53 PM

ਗੁਰਨਾਮ ਭੁੱਲਰ ਆਪਣੇ ਪਰਿਵਾਰ ਨਾਲ ਮਨਾ ਰਹੇ ਜਸ਼ਨ,ਵੀਡੀਓ ਵਾਇਰਲ 

ਗੁਰਨਾਮ ਭੁੱਲਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਨਾਮ ਭੁੱਲਰ ਆਪਣੇ ਪਰਿਵਾਰਕ ਪ੍ਰੋਗਰਾਮ 'ਚ ਨਜ਼ਰ ਆ ਰਹੇ ਨੇ ਅਤੇ ਇੱਕ ਮਾਤਾ ਤੋਂ ਕੇਕ ਕਟਵਾ ਰਹੇ ਨੇ ।ਵੀਡੀਓ 'ਚ ਦਿਖਾਈ ਦੇਣ ਵਾਲੀਆਂ ਇਹ ਔਰਤ ਕੌਣ ਹੈ ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ :ਡਰਾਈਵਰੀ ਕਿਵੇਂ ਕਰਦੀ ਹੈ ਕੈਨੇਡਾ ‘ਚ ਰਹਿੰਦੇ ਪੰਜਾਬੀਆਂ ਦੇ ਖ਼ਰਚੇ ਪੂਰੇ, ਸੁਣੋ ਗੁਰਨਾਮ ਭੁੱਲਰ ‘ਤੇ ਸ਼ਿੱਪਰਾ ਗੋਇਲ ਤੋਂ

Image result for gurnam bhullar

ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।  ਇਹ ਉਨ੍ਹਾਂ ਦੇ ਪਰਿਵਾਰਕ ਪ੍ਰੋਗਰਾਮ ਦੀ ਵੀਡੀਓ ਹੀ ਦੱਸੀ ਜਾ ਰਹੀ ਹੈ ।ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ । ਗੁਰਨਾਮ ਭੁੱਲਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B0M3oLklVo4/

ਡਾਇਮੰਡ,ਉਧਾਰ ਚੱਲਦਾ,ਖਰਚੇ,ਵਾਕੇ ਸਣੇ ਕਈ ਗੀਤ ਹਨ ਜੋ ਲੋਕਾਂ ਦੀ ਜ਼ੁਬਾਨ 'ਤੇ ਚੜੇ ਹੋਏ ਹਨ  । ਗੀਤਾਂ ਦੇ ਨਾਲ–ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਹਨ ਅਤੇ ਪਿੱਛੇ ਜਿਹੇ ਉਨ੍ਹਾਂ ਦੀ ਇੱਕ ਫ਼ਿਲਮ ਆਈ ਸੀ ਸੋਨਮ ਬਾਜਵਾ ਦੇ ਨਾਲ ਗੁੱਡੀਆਂ ਪਟੋਲੇ । ਜਿਸ ਨੂੰ ਕਿ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਉਹ ਆਪਣੀ ਅਗਲੀ ਫ਼ਿਲਮ ਜਲਦ ਹੀ ਲੈ ਕੇ ਆ ਰਹੇ ਨੇ ਸੁਰਖ਼ੀ ਬਿੰਦੀ,ਜਿਸ 'ਚ ਉਨ੍ਹਾਂ ਦੇ ਨਾਲ ਸਰਗੁਣ ਮਹਿਤਾ ਨਜ਼ਰ ਆਉਣਗੇ ।

Image result for gurnam bhullar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network