ਗੁਰਨਾਮ ਭੁੱਲਰ ਨੇ ਆਪਣੀ ਫ਼ਿਲਮ 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

Reported by: PTC Punjabi Desk | Edited by: Shaminder  |  September 11th 2021 01:01 PM |  Updated: September 11th 2021 01:01 PM

ਗੁਰਨਾਮ ਭੁੱਲਰ ਨੇ ਆਪਣੀ ਫ਼ਿਲਮ 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

ਗੁਰਨਾਮ ਭੁੱਲਰ (Gurnam Bhullar) ਨੇ ਆਪਣੀ ਫ਼ਿਲਮ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ (Mai vyah nhi karona tere naal) ਦੀ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ । ਇਹ ਫ਼ਿਲਮ ਅਗਲੇ ਸਾਲ 25 ਫਰਵਰੀ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਖ਼ਿਲਮ ‘ਚ ਗੁਰਨਾਮ ਭੁੱਲਰ ਦੇ ਨਾਲ ਸੋਨਮ ਬਾਜਵਾ ਨਜ਼ਰ ਆਏਗੀ ।ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਗੁਰਨਾਮ ਭੁੱਲਰ ਨੇ ਲਿਖਿਆ ਕਿ ‘ਕਾਮੇਡੀ, ਪਿਆਰ ਡਰਾਮਾ ਨਾਲ ਭਰਪੂਰ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ 25 ਫਰਵਰੀ 2022ਨੂੰ, ਨਸ ਰੱਬ ਕੋਰੋਨਾ ਦੀ ਸੁੱਖ ਰੱਖੇ ।

binnu dhillon Shared gurnam bhullar and jassie gill Image From Instagram

ਹੋਰ ਪੜ੍ਹੋ : ਨਵੀਂ ਪੰਜਾਬੀ ਫ਼ਿਲਮ ‘ਇੱਕ ਦੂਣੀ ਦੂਣੀ ਦੋ ਦੂਣੀ ਚਾਰ’ ਦੀ ਸ਼ੂਟਿੰਗ ਹੋਈ ਸ਼ੁਰੂ

ਡੇਟੋ ਡੇਟ ਤਾਂ ਹੋਈ ਪਈ ਫ਼ਿਲਮ ਇੰਡਸਟਰੀ ਕਿਤੇ ਬਾਬਾ ਆਪਦੀ ਸਕਰਿਪਟ ਨਾ ਫਿਰ ਲਿਖਣ ਲੱਗ ਜਾਏ। ਸਭ ਸੁੱਖ ਸਾਂਦ ਰਹੇ 25 ਫਰਵਰੀ ਨੂੰ ਮਿਲਦੇ ਆਂ ਸੋਨਮ ਬਾਜਵਾ ਅਤੇ ਟੀਮ’ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਜੋੜੀ ‘ਗੁੱਡੀਆਂ ਪਟੋਲੇ’ ਫ਼ਿਲਮ ‘ਚ ਨਜ਼ਰ ਆਈ ਸੀ ।

Sonam Bajwa ,,-min Image From Instagram

ਦੋਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਏਗੀ, ਇਹ ਤਾਂ ਅਗਲੇ ਸਾਲ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

ਫਿਲਹਾਲ ਤਾਂ ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ । ਇਸ ਦੇ ਨਾਲ ਹੀ ਰਿਲੀਜ਼ ਲਈ ਅਟਕੀਆਂ ਪਈਆਂ ਕਈ ਫ਼ਿਲਮਾਂ ਦੀ ਰਿਲੀਜ਼ ਡੇਟਸ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network