ਗੁਰਨਾਮ ਭੁੱਲਰ ਤੇ ਤਾਨੀਆ ਦੀ ਫ਼ਿਲਮ 'ਲੇਖ' ਦਾ ਟੀਜ਼ਰ ਹੋਈਆ ਰਿਲੀਜ਼, ਦਿਖਾਈ ਦਿੱਤੀ ਰਾਜਵੀਰ ਤੇ ਰੌਣਕ ਦੀ ਲਵ ਸਟੋਰੀ

Reported by: PTC Punjabi Desk | Edited by: Pushp Raj  |  February 26th 2022 05:32 PM |  Updated: February 26th 2022 05:32 PM

ਗੁਰਨਾਮ ਭੁੱਲਰ ਤੇ ਤਾਨੀਆ ਦੀ ਫ਼ਿਲਮ 'ਲੇਖ' ਦਾ ਟੀਜ਼ਰ ਹੋਈਆ ਰਿਲੀਜ਼, ਦਿਖਾਈ ਦਿੱਤੀ ਰਾਜਵੀਰ ਤੇ ਰੌਣਕ ਦੀ ਲਵ ਸਟੋਰੀ

ਆਪਣੀਆਂ ਸ਼ਾਨਦਾਰ ਰੋਮਾਂਟਿਕ ਫਿਲਮਾਂ ਲਈ ਜਾਣੇ ਜਾਂਦੇ ਜਗਦੀਪ ਸਿੱਧੂ ਆਉਣ ਵਾਲੀ ਪੰਜਾਬੀ ਫ਼ਿਲਮ 'ਲੇਖ' ਵਿੱਚ ਇੱਕ ਨਵੀਂ  ਆਨਸਕ੍ਰੀਨ ਜੋੜੀ ਗੁਰਨਾਮ ਭੁੱਲਰ ਅਤੇ ਤਾਨੀਆ ਨਾਲ ਵਾਪਸੀ ਕਰ ਰਹੇ ਹਨ। ਜਦੋਂ ਤੋਂ ਫਿਲਮ ਦਾ ਐਲਾਨ ਹੋਇਆ ਹੈ, ਹਰ ਕੋਈ ਨਵੀਂ ਜੋੜੀ ਦੀ ਕੈਮਿਸਟਰੀ ਨੂੰ ਦੇਖਣ ਲਈ ਉਤਸੁਕ ਹੈ। ਹੁਣ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ।

ਦਰਸ਼ਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਫ਼ਿਲਮ ਮੇਕਰਸ ਨੇ ਫ਼ਿਲਮ ਦਾ ਇੱਕ ਖੂਬਸੂਰਤ ਟੀਜ਼ਰ ਜਾਰੀ ਕਰ ਦਿੱਤਾ ਹੈ। ਇਸ ਵਿੱਚ ਗੁਰਨਾਮ ਭੁੱਲਰ ਤੇ ਤਾਨੀਆ ਯਾਨੀ ਕਿ ਕਹਾਣੀ ਦੇ ਕਿਰਦਾਰ ਰਾਜਵੀਰ ਤੇ ਰੌਣਕ ਦੀ ਪ੍ਰੇਮ ਕਹਾਣੀ ਦੀ ਝਲਕ ਵੇਖਣ ਨੂੰ ਮਿਲੀ ਹੈ।

ਟੀਜ਼ਰ ਦੀ ਸ਼ੁਰੂਆਤ ਗੁਰਨਾਮ ਭੁੱਲਰ ਅਤੇ ਤਾਨੀਆ ਨਾਲ ਸਕੂਲ ਵਿੱਚ ਖੇਡਦੇ ਅਤੇ ਮਸਤੀ ਕਰਦੇ ਹੋਏ ਹੁੰਦੀ ਹੈ। ਇਸ ਦੇ ਨਾਲ ਹੀ, ਫ਼ਿਲਮ ਵਿੱਚ ਤਾਨੀਆ ਦੀ ਭੂਮਿਕਾ ਲਈ ਗੁਰਨਾਮ ਦੀ ਗੁਪਤ ਪ੍ਰਸ਼ੰਸਾ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਇੱਕ ਕਿਸਮ ਦੀ ਪ੍ਰੇਮ ਕਹਾਣੀ ਹੋਣ ਦਾ ਵਾਅਦਾ ਕਰਦੀ ਹੈ।

ਫ਼ਿਲਮ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਮਨਵੀਰ ਬਰਾੜ, ਜੋ ਇਸ ਤੋਂ ਪਹਿਲਾਂ ਜਗਦੀਪ ਸਿੱਧੂ ਨਾਲ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ਫ਼ਿਲਮ ਲੇਖ ਦਾ ਨਿਰਦੇਸ਼ਨ ਕਰ ਰਹੇ ਹਨ। ਇਹ ਫ਼ਿਲਮ 1 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ।

Image Source: Instagram

ਇਸ ਫ਼ਿਲਮ ਦੇ ਲੇਖਕ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਫ਼ਿਲਮ ਨਾਲ ਸਬੰਧਤ ਪੋਸਟ ਪਾਈ ਹੈ। ਇਸ ਵਿੱਚ ਉਨ੍ਹਾਂ ਨੇ ਲਿਖਿਆ, " "ਨਹੀਂ ਕਰ ਸਕਦਾ ਕੋਈ ਵੈਗਿਆਨਿਕ ਮੇਰੀ ਬਾਰਾਬਰੀ ਮੈਂ ਚਾਂਦ ਦੇਖਣ ਸਾਈਕਲ ਸੇ ਜਾਂਦਾ ਸੀ #ਅਗਿਆਤ.... @kaka_kautki ਆ ਫ਼ਿਲਮ ਦੇਖ ਕੇ ਦੁਖ ਵੀ ਹੋਵੇਗਾ ਕਿ ਅਸੀ ਕੀ ਗੁਆ ਦਿੱਤਾ, ਉਨ੍ਹਾਂ ਦਾ ਅੱਜ ਤੱਕ ਦਾ ਸਭ ਤੋਂ ਬੇਹਤਰੀਨ ਕਿਰਦਾਰ ?? ਮਿਸ ਯੂ ਬਾਈ.. ਓਨ੍ਹਾਂ ਦਾ ਅੱਜ ਤਕ ਦਾ ਸਬ ਤੋ ਬੇਹਤਰੀਨ ਕਿਰਦਾਰ @gurnambhullarofficial @taniazworld ਪੰਜਾਬੀ ਇੰਡਸਟਰੀ ਦੀ ਨਵੀਂ ਜੋੜੀ ਦਾ ਜਨਮ ਹੋਵੇਗਾ ਇਸ ਫ਼ਿਲਮ ਦੇ ਨਾਲ... @jaani777 ਤੇ @bpraak ਥੈਂਕਯੂ ਭਾਜੀ ਹਮੇਸ਼ਾ ਨਾਲ ਖੜ੍ਹਨ ਲਈ ?i? @mvbrar ਮੇਰਾ ਬੱਚਾ... ਬਾਬਾ ਜੀ ਮੇਰੇ ਤੋ ਵੀ ਕਾਬਿਲ ਨਿਰਦੇਸ਼ਕ ਬਨਾਉਣ ?? @gunbir_whitehill @manmordsidhu @whitehillmusic #1april2022"

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਫੈਨਜ਼ ਨਾਲ ਸ਼ੇਅਰ ਕੀਤਾ ਆਪਣੀ ਅਗਲੀ ਫ਼ਿਲਮ ਮੈਂ ਤੇ ਬਾਪੂ ਦਾ ਪੋਸਟਰ

ਫ਼ਿਲਮ ਬਾਰੇ ਜਗਦੀਪ ਨੇ ਦੱਸਿਆ ਕਿ "ਲੇਖ" ਵਿੱਚ ਤਾਨੀਆ ਅਤੇ ਗੁਰਨਾਮ ਦੀਆਂ ਸ਼ਖਸੀਅਤਾਂ ਸਪੱਸ਼ਟ ਤੌਰ 'ਤੇ ਵਿਲੱਖਣ ਹਨ। ਕਿਉਂਕਿ ਦੋਹਾਂ ਅਦਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਲਈ ਅਸਾਧਾਰਨ ਚੁਣੌਤੀਆਂ ਦਾ ਸਾਹਮਣਾ ਕੀਤਾ। ਗੁਰਨਾਮ ਭੁੱਲਰ ਅਤੇ ਤਾਨੀਆ ਨੇ ਕਹਾਣੀ ਦੀਆਂ ਲੋੜਾਂ ਮੁਤਾਬਕ ਭਾਰ ਘਟਾਇਆ ਅਤੇ ਵਧਾਇਆ। ਤਾਨੀਆ, ਜੋ ਕਿ ਆਪਣੇ ਅਭਿਲਾਸ਼ੀ ਲੁੱਕ ਲਈ ਜਾਣੀ ਜਾਂਦੀ ਹੈ ਉਸ ਨੇ ਇੱਕ ਹੋਰ ਫ਼ਿਲਮ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਦੂਜੇ ਪਾਸੇ ਗੁਰਨਾਮ ਭੁੱਲਰ ਨੇ ਆਪਣੀ ਟਰਾਂਸਫਾਰਮੇਸ਼ਨ ਨਾਲ ਆਪਣੇ ਲੁੱਕਸ ਨੂੰ ਹੋਰ ਵੀ ਵਧੀਆ ਕਰ ਲਿਆ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network