ਅਦਾਕਾਰ ਗੁਰਮੀਤ ਚੌਧਰੀ ਨੇ ਕੋਰੋਨਾ ਦੇ ਮਰੀਜ਼ਾਂ ਲਈ ਦਾਨ ਕੀਤਾ ਪਲਾਜ਼ਮਾ
ਕੋਰੋਨਾ ਮਹਾਮਾਰੀ ਦੇ ਚਲਦੇ ਬਹੁਤ ਸਾਰੇ ਮਰੀਜ਼ ਠੀਕ ਹੋ ਰਹੇ ਹਨ । ਇਹਨਾਂ ਮਰੀਜ਼ਾਂ ਵਿੱਚੋਂ ਕੁਝ ਮਰੀਜ਼ ਅਜਿਹੇ ਵੀ ਹਨ ਜਿਹੜੇ ਆਪਣਾ ਪਲਾਜ਼ਮਾ ਦਾਨ ਕਰ ਰਹੇ ਹਨ ਤਾਂ ਜੋ ਹੋਰ ਮਰੀਜ਼ਾਂ ਦਾ ਇਲਾਜ਼ ਹੋ ਸਕੇ । ਇਸ ਸਭ ਦੇ ਚਲਦੇ ਅਦਾਕਾਰ ਗੁਰਮੀਤ ਚੌਧਰੀ ਜੋਕਿ ਹਾਲ ਹੀ ਵਿਚ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ ਨੇ ਕੋਰੋਨਾ ਦੇ ਰੋਗੀਆਂ ਲਈ ਸ਼ੁੱਕਰਵਾਰ ਨੂੰ ਇਕ ਹਸਪਤਾਲ ਵਿਚ ਪਲਾਜ਼ਮਾ ਦਾਨ ਕੀਤਾ।
ਹੋਰ ਪੜ੍ਹੋ :
ਗੁਰਮੀਤ ਦੀ ਅਭਿਨੇਤਰੀ ਪਤਨੀ ਦੇਬਿਨਾ ਬੈਨਰਜੀ ਨੇ ਦੱਸਿਆ ਕਿ ਗੁਰਮੀਤ ਦੇ 30 ਸਤੰਬਰ ਨੂੰ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਸੀ। ਇਸ ਪਿੱਛੋਂ ਉਨ੍ਹਾਂ ਮੁੰਬਈ ਸਥਿਤ ਆਪਣੇ ਘਰ ਵਿਚ ਹੀ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ ਸੀ। ਚੌਧਰੀ ਨੇ ਟਵਿੱਟਰ 'ਤੇ ਇਹ ਗੱਲ ਸ਼ੇਅਰ ਕੀਤੀ ਕਿ ਉਨ੍ਹਾਂ ਨਈਅਰ ਹਸਪਤਾਲ ਵਿਚ ਕੋਰੋਨਾ ਦੇ ਰੋਗੀਆਂ ਲਈ ਪਲਾਜ਼ਮਾ ਦਾਨ ਕੀਤਾ ਹੈ।
ਗੁਰਮੀਤ ਤੇ ਦੇਬਿਨਾ ਬੈਨਰਜੀ ਨੇ 2011 ਵਿਚ ਵਿਆਹ ਕੀਤਾ ਸੀ। ਉਹ 2008 ਦੀ ਟੀਵੀ ਸੀਰੀਜ਼ 'ਰਾਮਾਇਣ' ਤੋਂ ਚਰਚਾ ਵਿਚ ਆਏ ਸਨ। ਇਹ ਜੋੜੀ ਹੁਣ ਤਕ ਕਈ ਰਿਆਲਟੀ ਸ਼ੋਅ ਵਿਚ ਹਿੱਸਾ ਲੈ ਚੁੱਕੀ ਹੈ ਜਿਨ੍ਹਾਂ ਵਿਚ 'ਪਤੀ ਪਤਨੀ ਔਰ ਵੋਹ' ਅਤੇ 'ਨੱਚ ਬੱਲੀਏ' ਸੀਜ਼ਨ ਛੇ ਸ਼ਾਮਲ ਹਨ।