ਗੁਰਲੇਜ਼ ਅਖ਼ਤਰ ਨੇ ਗਾਇਆ ਗੀਤ ਅਤੇ ਉਨ੍ਹਾਂ ਦੇ ਪੁੱਤਰ ਨੇ ਕੀਤਾ ਡਾਂਸ
ਗੁਰਲੇਜ਼ ਅਖ਼ਤਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ਼ ਅਖ਼ਤਰ ਪਰਫਾਰਮੈਂਸ ਦੇ ਰਹੀ ਹੈ ਅਤੇ ਇਸ ਵੀਡੀਓ 'ਚ ਉਸ ਦਾ ਪੁੱਤਰ ਵੀ ਨਜ਼ਰ ਆ ਰਿਹਾ ਹੈ । ਪਰ ਗੁਰਲੇਜ਼ ਅਖ਼ਤਰ ਦਾ ਇਹ ਛੋਟਾ ਜਿਹਾ ਪੁੱਤਰ ਵੀ ਆਪਣੀ ਮਾਂ ਨਾਲ ਗੀਤ 'ਤੇ ਡਾਂਸ ਪਰਫਾਰਮੈਂਸ ਦੇ ਰਿਹਾ ਹੈ ।
ਹੋਰ ਵੇਖੋ:ਵਿਸਰ ਰਹੇ ਲੋਕ ਸਾਜ਼,ਕਈ ਗਾਇਕ ਕਰਦੇ ਸਨ ਇਸਤੇਮਾਲ
https://www.instagram.com/p/BvUOfT_l7lt/
ਇਸ ਵੀਡੀਓ ਨੂੰ ਸਾਂਝਾ ਗੁਰਲੇਜ਼ ਅਖ਼ਤਰ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਫੈਨਸ ਵੱਲੋਂ ਇਸ ਵੀਡੀਓ 'ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਦੱਸ ਦਈਏ ਕਿ ਗੁਰਲੇਜ਼ ਅਖ਼ਤਰ ਇੱਕ ਅਜਿਹੀ ਗਾਇਕਾ ਹਨ,ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਸਰੋਤਿਆਂ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਕੁਲਵਿੰਦਰ ਕੈਲੀ ਨਾਲ ਉਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ ਅਤੇ ਅੱਜ ਜੋ ਮੁਕਾਮ ਉਨ੍ਹਾਂ ਨੇ ਹਾਸਲ ਕੀਤਾ ਹੈ,ਉਸ ਦੇ ਪਿੱਛੇ ਉਨ੍ਹਾਂ ਦਾ ਲੰਬਾ ਸੰਘਰਸ਼ ਰਿਹਾ ਹੈ ।