ਗੁਰਲੇਜ ਅਖਤਰ ਦਾ ਨਵਾਂ ਗੀਤ ‘ਦਿੱਲੀ ਟੂ ਪੰਜਾਬ’ ਰਿਲੀਜ਼
ਗੁਰਲੇਜ ਅਖਤਰ ਆਪਣੇ ਨਵੇਂ ਗੀਤ ‘ਦਿੱਲੀ ਟੂ ਪੰਜਾਬ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਬਚਨ ਬੇਦਿਲ ਵੱਲੋਂ ਲਿਖੇ ਗਏ ਨੇ ਤੇ ਮਿਊਜ਼ਿਕ ਦਿੱਤਾ ਹੈ ਇਮਪਾਇਰ ਨੇ ।ਇਸ ਗੀਤ ਨੂੰ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ ਹੈ ।
ਇਸ ਗੀਤ ‘ਚ ਇੱਕ ਔਰਤ ਦੀ ਗੱਲ ਕੀਤੀ ਗਈ ਹੈ ਜਿਸ ਦਾ ਪਤੀ ਦਿੱਲੀ ‘ਚ ਧਰਨੇ ‘ਚ ਸ਼ਾਮਿਲ ਹੈ ਅਤੇ ਆਪਣੇ ਪਤੀ ਨੂੰ ਇਹ ਔਰਤ ਕਹਿੰਦੀ ਹੈ ਕਿ ਤੁਸੀਂ ਖੇਤੀ ਬਿੱਲਾਂ ਵਿਰੁੱੱਧ ਛੇੜੀ ਇਸ ਜੰਗ ਨੂੰ ਜਿੱਤ ਕੇ ਆਇਓ ਅਤੇ ਪਿੱਛੇ ਦੀ ਫਿਕਰ ਨਾ ਕਰਿਓ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਹੋਰ ਪੜ੍ਹੋ : ਗੁਰਲੇਜ ਅਖਤਰ ਨੇ ਕਿਸਾਨਾਂ ਦੇ ਧਰਨੇ ਤੋਂ ਸਾਂਝਾ ਕੀਤਾ ਵੀਡੀਓ, ਸਭ ਦੀ ਖੁਸ਼ੀ ਲਈ ਕੀਤੀ ਅਰਦਾਸ
ਦੱਸ ਦਈਏ ਕਿ ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ । ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ।
'
ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ ੨੩ਵਾਂ ਦਿਨ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ।
View this post on Instagram