ਗੁਰਲੇਜ ਅਖਤਰ ਦੀ ਬਾਲੀਵੁੱਡ ‘ਚ ਐਂਟਰੀ, ਜਾਨ੍ਹਵੀ ਕਪੂਰ ਦੀ ਫ਼ਿਲਮ ‘ਚ ਗਾਇਕਾ ਨੇ ਗਾਇਆ ਹੈ ਗੀਤ, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਗੁੱਡ ਨਿਊਜ਼
ਗੁਰਲੇਜ ਅਖਤਰ (Gurlej Akhtar) ਪੰਜਾਬੀ ਇੰਡਸਟਰੀ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੀ ਹੈ ।ਪਰ ਹੁਣ ਗਾਇਕਾ ਨੇ ਬਾਲੀਵੁੱਡ ‘ਚ ਐਂਟਰੀ ਕਰ ਲਈ ਹੈ । ਜੀ ਹਾਂ ਗਾਇਕਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ । ਗਾਇਕਾ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਬਾਰੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਮੈਂ ਤੁਹਾਡੇ ਸਭ ਦੇ ਨਾਲ ਇੱਕ ਸ਼ਾਨਦਾਰ ਗੁੱਡ ਨਿਊਜ਼ ਸਾਂਝੀ ਕਰ ਲਈ ਬਹੁਤ ਖੁਸ਼ ਹਾਂ ਕਿ ਮੈਨੂੰ ਜਾਨ੍ਹਵੀ ਕਪੂਰ ਦੀ ਆਉਣ ਵਾਲੀ ਫ਼ਿਲਮ ‘ਗੁੱਡਲੱਕ ਜੈਰੀ’ ‘ਮੋਰ ਮੋਰ’ ਗੀਤ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਹੋ ਰਹੀ ਹੈ
ਹੋਰ ਪੜ੍ਹੋ : ਗੁਰਲੇਜ ਅਖਤਰ ਪਰਿਵਾਰ ਦੇ ਨਾਲ ਵਿਦੇਸ਼ ‘ਚ ਬਿਤਾ ਰਹੀ ਸਮਾਂ, ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ
ਕਿ ਮੈਂ ਇਸ ਗੀਤ ‘ਚ ਬਹੁਤ ਹੀ ਪ੍ਰਤਿਭਾਸ਼ਾਲੀ ਪਰਾਗ ਛਾਬੜਾ, ਵਿਵੇਕ ਹਰੀਹਰਨ ਅਤੇ ਦੀਦਾਰ ਕੌਰ ਨਾਲ ਹਾਂ। ਮੈਂ ਇਸ ਲਈ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੀ ਨਹੀਂ ਥੱਕ ਰਹੀ ਕਿ ਮੈਨੂੰ ਏਨਾਂ ਜ਼ਿਆਦਾ ਪਿਆਰ ਦਿੱਤਾ । ਤੁਹਾਡੇ ਸਭ ਤੋਂ ਬਗੈਰ ਇਹ ਸਭ ਸੰਭਵ ਨਹੀਂ ਸੀ । ਇਹ ਸਿਰਫ ਮੇਰੀ ਹੀ ਨਹੀਂ ਤੁਹਾਡੀ ਸਭ ਦੀ ਸਫਲਤਾ ਹੈ’ ।
ਹੋਰ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਸੇਵਾ ਕਰਦੇ ਨਜ਼ਰ ਆਏ ਗਾਇਕਾ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ, ਵੇਖੋ ਵੀਡੀਓ
ਇਸ ਦੇ ਨਾਲ ਹੀ ਗਾਇਕਾ ਨੇ ਇਸ ਗੀਤ ਦਾ ਵੀਡੀਓ ਵੀ ਸਾਂਝਾ ਕੀਤਾ ਹੈ । ਗੁਰਲੇਜ ਅਖਤਰ ਦਾ ਬਾਲੀਵੁੱਡ ‘ਚ ਇਹ ਪਹਿਲਾ ਗੀਤ ਹੈ । ਇਸ ਤੋਂ ਪਹਿਲਾਂ ਗਾਇਕਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਹੈ ।
ਗੁਰਲੇਜ ਅਖਤਰ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਗੀਤ ਗਾਏ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।
View this post on Instagram