ਗੁਰਲੇਜ ਅਖਤਰ ਦੇ ਭਰਾ ਦਾ ਹੋਇਆ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ
ਗੁਰਲੇਜ ਅਖਤਰ (Gurlej Akhtar) ਦੇ ਭਰਾ ਦਾ ਵਿਆਹ (Brother Wedding ) ਹੋਇਆ ਹੈ । ਜਿਸ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀਆਂ ਹਨ । ਗੁਰਲੇਜ ਅਖਤਰ ਵੱਲੋਂ ਸਾਂਝੇ ਕੀਤੇ ਇਸ ਵੀਡੀਓ ‘ਚ ਗਾਇਕਾ ਦਾ ਭਰਾ ਅਤੇ ਭਰਜਾਈ ਕੰਗਨਾ ਖੇਡਣ ਦੀ ਰਸਮ ਨਿਭਾ ਰਹੇ ਹਨ । ਇਸ ਵੀਡੀਓ ‘ਚ ਗਾਇਕਾ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ । ਗੁਰਲੇਜ ਅਖਤਰ ਦੀ ਭਾਬੀ ਨਵ-ਵਿਆਹੀ ਜੋੜੀ ਨੂੰ ਕੰਗਨਾ ਖਿਡਵਾਉਣ ਦੀ ਰਸਮ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਗਾਇਕਾ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ।
image From instagram
ਜਿਸ ‘ਚ ਗਾਇਕਾ ਢੋਲਕੀ ਦੀ ਥਾਪ ‘ਤੇ ਗੀਤ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ ।ਇਸ ਤੋਂ ਇਲਾਵਾ ਗੁਰਲੇਜ ਅਖਤਰ ਦਾ ਪਤੀ ਕੁਲਵਿੰਦਰ ਕੈਲੀ, ਜੈਸਮੀਨ ਅਖਤਰ, ਦਾਨਵੀਰ ਸਿੰਘ ਅਤੇ ਗੁਰਲੇਜ ਅਖਤਰ ਦੇ ਮਾਤਾ ਜੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।
image From instagram
ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰਲੇਜ ਅਖਤਰ ਦੇ ਦੂਜੇ ਭਰਾ ਦਾ ਵਿਆਹ ਹੋਇਆ ਸੀ । ਜਿਸ ਦੀਆਂ ਤਸਵੀਰਾਂ ਗਾਇਕਾ ਵੱਲੋਂ ਖੂਬ ਸ਼ੇਅਰ ਕੀਤੀਆਂ ਗਈਆਂ ਸਨ ।ਦੱਸ ਦਈਏ ਕਿ ਗੁਰਲੇਜ ਅਖਤਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਹੈ । ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ । ਗੁਰਲੇਜ ਅਖਤਰ ਨੇ ਬਹੁਤ ਹੀ ਛੋਟੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ । ਕਿਉਂਕਿ ਉਹ ਬਹੁਤ ਹੀ ਛੋਟੀ ਸੀ ਜਦੋਂ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ, ਪਰਿਵਾਰ ‘ਚ ਵੱਡੀ ਹੋਣ ਕਾਰਨ ਪਰਿਵਾਰ ਦੀਆਂ ਜਿੰਮੇਵਾਰੀਆਂ ਵੀ ਉਨ੍ਹਾਂ ‘ਤੇ ਆ ਗਈਆਂ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਨਿੱਕੀ ਉਮਰ ‘ਚ ਹੀ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਸੀ ।