ਗੁਰਲੇਜ ਅਖਤਰ ਪਰਿਵਾਰ ਦੇ ਨਾਲ ਹਿੱਲ ਸਟੇਸ਼ਨ ‘ਤੇ ਗਈ ਘੁੰਮਣ, ਤਸਵੀਰਾਂ ਕੀਤੀਆਂ ਸਾਂਝੀਆਂ
ਗੁਰਲੇਜ ਅਖਤਰ (Gurlej Akhtar) ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ । ਹੁਣ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਸ ‘ਚ ਉਹ ਕਿਸੇ ਹਿੱਲ ਸਟੇਸ਼ਨ ‘ਤੇ ਨਜ਼ਰ ਆ ਰਹੀ ਹੈ । ਗਾਇਕਾ ਇਨ੍ਹਾਂ ਤਸਵੀਰਾਂ ‘ਚ ਆਪਣੇ ਪਤੀ ਅਤੇ ਗਾਇਕ ਕੁਲਵਿੰਦਰ ਕੈਲੀ (Kulwinder Kally) ਦੇ ਨਾਲ ਨਜ਼ਰ ਆ ਰਹੀ ਹੈ ਅਤੇ ਉਸ ਦਾ ਬੇਟਾ ਵੀ ਇਸ ਤਸਵੀਰ ‘ਚ ਨਜ਼ਰ ਆ ਰਿਹਾ ਹੈ ।
image From gurlej akhtar instagram
ਹੋਰ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਸੇਵਾ ਕਰਦੇ ਨਜ਼ਰ ਆਏ ਗਾਇਕਾ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ, ਵੇਖੋ ਵੀਡੀਓ
ਗਾਇਕਾ ਨੇ ਬੀਤੇ ਦਿਨ ਵੀ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ । ਜਿਸ ‘ਚ ਗਾਇਕਾ ਗੁਰਦੁਆਰਾ ਸਾਹਿਬ ‘ਚ ਸੇਵਾ ਕਰਦੀ ਹੋਈ ਨਜ਼ਰ ਆਈ ਸੀ । ਗੁਰਲੇਜ ਅਖਤਰ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।ਗੁਰਲੇਜ ਅਖਤਰ ਅਜਿਹੀ ਗਾਇਕਾ ਹੈ ਜਿਸ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।
image From instagram
ਹੋਰ ਪੜ੍ਹੋ : ਕੁਲਵਿੰਦਰ ਕੈਲੀ ਨੂੰ ਕਿਸ ਗੱਲ ਲਈ ਮਨਾਉਣ ਲੱਗੀ ਗੁਰਲੇਜ ਅਖਤਰ, ਵੇਖੋ ਵੀਡੀਓ
ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ । ਸ਼ਾਇਦ ਹੀ ਪੰਜਾਬ ਦਾ ਕੋਈ ਗਾਇਕ ਹੋਵੇਗਾ ਜਿਸ ਦੇ ਨਾਲ ਗੁਰਲੇਜ ਅਖਤਰ ਨੇ ਗੀਤ ਨਾ ਗਾਏ ਹੋਣ । ਉਸ ਦਾ ਪਤੀ ਕੁਲਵਿੰਦਰ ਕੈਲੀ ਵੀ ਇੱਕ ਵਧੀਆ ਗਾਇਕ ਹੈ ਅਤੇ ਗੁਰਲੇਜ ਅਖਤਰ ਦੇ ਨਾਲ ਕੁਲਵਿੰਦਰ ਕੈਲੀ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਹੀ ਹੋਈ ਸੀ ।
image from instagram
ਜਿਸ ਤੋਂ ਬਾਅਦ ਦੋਵੇਂ ਅਕਸਰ ਫੋਨ ‘ਤੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਲੱਗ ਪਏ ਅਤੇ ਦੋਵਾਂ ਦਾ ਇਹ ਰਿਸ਼ਤਾ ਜਲਦ ਹੀ ਪਿਆਰ ‘ਚ ਬਦਲ ਗਿਆ । ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ । ਦੋਵਾਂ ਦਾ ਇੱਕ ਪੁੱਤਰ ਦਾਨਵੀਰ ਵੀ ਹੈ । ਜਿਸ ਦੇ ਨਾਲ ਅਕਸਰ ਗੁਰਲੇਜ ਅਖਤਰ ਵੀਡੀਓ ਬਣਾਉਂਦੀ ਹੋਈ ਨਜ਼ਰ ਆਉਂਦੇ ਹਨ ।
View this post on Instagram