ਗੁਰਲੇਜ ਅਖਤਰ ਅਤੇ ਸਤਕਾਰ ਸੰਧੂ ਦਾ ਨਵਾਂ ਗੀਤ ਰਿਲੀਜ਼
ਗੁਰਲੇਜ ਅਖਤਰ (Gurlej Akhtar) ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ । ਹੁਣ ਗਾਇਕਾ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ । ਸਤਕਾਰ ਸੰਧੂ ਅਤੇ ਗੁਰਲੇਜ ਅਖਤਰ ਦੇ ਇਸ ਰੋਮਾਂਟਿਕ ਗੀਤ ਦੇ ਬੋਲ ਸੁੱਖ ਸਰਾਓ ਨੇ ਲਿਖੇ ਹਨ । ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਨੋਕ ਝੋਕ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
image From gurlej Akhtar song
ਹੋਰ ਪੜ੍ਹੋ : ਗੁਰਲੇਜ ਅਖਤਰ ਪਰਿਵਾਰ ਦੇ ਨਾਲ ਹਿੱਲ ਸਟੇਸ਼ਨ ‘ਤੇ ਬਿਤਾ ਰਹੀ ਸਮਾਂ, ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ
ਗੁਰਲੇਜ ਅਖਤਰ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਸ਼ਾਇਦ ਹੀ ਪੰਜਾਬ ਦਾ ਕੋਈ ਗਾਇਕ ਹੋਵੇਗਾ ਜਿਸ ਦੇ ਨਾਲ ਉਨ੍ਹਾਂ ਨੇ ਗੀਤ ਨਾ ਗਾਏ ਹੋਣ ।ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।
ਹੋਰ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਸੇਵਾ ਕਰਦੇ ਨਜ਼ਰ ਆਏ ਗਾਇਕਾ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ, ਵੇਖੋ ਵੀਡੀਓ
ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਵਧੀਆ ਗਾਇਕ ਹਨ । ਉਨ੍ਹਾਂ ਨੇ ਪਤੀ ਦੇ ਨਾਲ ਵੀ ਕਈ ਗੀਤ ਗਾਏ ਹਨ ।ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ । ਬਹੁਤ ਛੋਟੀ ਜਿਹੀ ਉਮਰ ‘ਚ ਹੀ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਗੁਰਲੇਜ ਅਖਤਰ ਦਾ ਬੇਟਾ ਦਾਨਵੀਰ ਵੀ ਗਾਉਣ ਦਾ ਸ਼ੌਂਕ ਰੱਖਦਾ ਹੈ ।
image From gurlej Akhtar song
ਉਸ ਦੀ ਆਵਾਜ਼ ‘ਚ ਵੀ ਉਸ ਨੇ ਸ਼ਬਦ ਰਿਲੀਜ਼ ਕੀਤਾ ਸੀ । ਇਸ ਸ਼ਬਦ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ । ਗੁਰਲੇਜ ਅਖਤਰ ਦੀ ਭੈਣ ਜੈਸਮੀਨ ਅਖਤਰ ਅਤੇ ਭਰਾ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ।