ਗੁਰਲੇਜ ਅਖਤਰ ਅਤੇ ਦੀਪਾ ਬਿਲਾਸਪੁਰੀ ਦਾ ਗੀਤ ‘ਮੋਟੀ ਅੱਖ’ ਰਿਲੀਜ਼
ਗੁਰਲੇਜ ਅਖਤਰ (Gurlej Akhtar) ਅਤੇ ਦੀਪਾ ਬਿਲਾਸਪੁਰੀ ( Deepa Bilaspuri ) ਦਾ ਨਵਾਂ ਗੀਤ ‘ਮੋਟੀ ਅੱਖ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਅਮਨ ਬਿਲਾਸਪੁਰੀ ਨੇ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਇਮਪਾਇਰ ਨੇ । ਇਸ ਗੀਤ ‘ਚ ਇਕ ਦਿਓਰ ਆਪਣੀ ਭਰਜਾਈ ਅੱਗੇ ਆਪਣੀ ਮੰਗਣੀ ਲਈ ਅਰਜੋਈ ਕਰ ਰਿਹਾ ਹੈ ।
Image From Gurlej Akhtar song
ਹੋਰ ਪੜ੍ਹੋ : ਸੰਨੀ ਦਿਓਲ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਏਅਰਪੋਟ ’ਤੇ ਦਿੱਤੇ ਦਿਖਾਈ, ਵੀਡੀਓ ਹੋ ਰਿਹਾ ਹੈ ਵਾਇਰਲ
ਗੀਤ ‘ਚ ਗੱਭਰੂ ਜਿੱਥੇ ਆਪਣੀ ਭਾਬੀ ਨੂੰ ਇਹ ਵੀ ਕਹਿ ਰਿਹਾ ਹੈ ਕਿ ਉਸ ਨੂੰ ਦਾਜ ਦਹੇਜ ਦੀ ਕੋਈ ਲੋੜ ਨਹੀਂ ਹੈ ।ਇਸ ਦੇ ਨਾਲ ਹੀ ਉਹ ਆਪਣੀ ਭਰਜਾਈ ਨੂੰ ਇਹ ਵੀ ਕਹਿੰਦਾ ਹੈ ਕਿ ਉਹ ਬਰਾਤ ਜਹਾਜ਼ ‘ਤੇ ਲੈ ਕੇ ਜਾਵੇਗਾ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
View this post on Instagram
ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।
Image From Gurlej Akhtar song
ਗਾਇਕਾ ਦਾ ਪੂਰਾ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ। ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਜਿੱਥੇ ਬਿਹਤਰੀਨ ਗਾਇਕ ਹਨ, ਉੱਥੇ ਹੀ ਉਸ ਦੇ ਦੋਵੇਂ ਭਰਾ ਵੀ ਇੰਡਸਟਰੀ ਦੇ ਬਿਹਤਰੀਨ ਗਾਇਕਾਂ ਚੋਂ ਹਨ ਅਤੇ ਭੈਣ ਜੈਸਮੀਨ ਅਖਤਰ ਵੀ ਵਧੀਆ ਗਾਇਕਾ ਹੈ ।