ਗੁਰਜੈਜ਼ ਦਾ ਨਵਾਂ ਗੀਤ ‘ਗੁੱਸਾ ਜੱਟੀ ਦਾ’ ਦਾ ਪੇਸ਼ ਕਰ ਰਿਹਾ ਪਤੀ-ਪਤਨੀ ਦੇ ਖੱਟੇ-ਮਿੱਠੇ ਰਿਸ਼ਤੇ ਨੂੰ, ਦੇਖੋ ਵੀਡੀਓ
‘ਪਹਿਲ ਤੂੰ ਕਰਦੇ’ ਗੀਤ ਤੋਂ ਬਾਅਦ ਗੁਰਜੈਜ਼ ਆਪਣੇ ਨਵੇਂ ਗੀਤ ‘ਗੁੱਸਾ ਜੱਟੀ ਦਾ’ ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਇਸ ਗਾਣੇ ਨੂੰ ਗੁਰਜੈਜ਼ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੁੱਸਾ ਜੱਟੀ ਦਾ ਗਾਣੇ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਜਿਸ ‘ਚ ਉਨ੍ਹਾਂ ਪਤੀ-ਪਤਨੀ ਦੀ ਨੋਕ-ਝੋਕ ਨੂੰ ਪੇਸ਼ ਕੀਤਾ ਗਿਆ ਹੈ।
ਹੋਰ ਵੇਖੋ:ਗਾਇਕ ਗਗਨ ਕੋਕਰੀ ਲੈ ਕੇ ਆ ਰਹੇ ਹਨ ਨਵਾਂ ਗਾਣਾ 'ਗੀਟੀਆਂ'
ਇਸ ਗਾਣੇ ਦੇ ਬੋਲ ਗੀਤਕਾਰ ਰਾਣਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਕੇ.ਵੀ ਸਿੰਘ ਨੇ ਦਿੱਤਾ ਹੈ। ਗਾਣੇ ਦੀ ਵੀਡੀਓ ਆਰਿਸ਼ ਤੇ ਸੁੱਖ ਡੀ ਹੋਰਾਂ ਵੱਲੋਂ ਤਿਆਰ ਕੀਤੀ ਗਈ ਹੈ। ਗਾਣੇ ਦਾ ਵੀਡੀਓ ਬਹੁਤ ਹੀ ਖ਼ੂਬਸੂਰਤ ਬਣਾਇਆ ਗਿਆ ਹੈ ਜਿਸ ‘ਚ ਅਦਾਕਾਰੀ ਵੀ ਖੁਦ ਗੁਰਜੈਜ਼ ਨੇ ਕੀਤੀ ਹੈ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram
#GussaJattiDa #Raana #PrabhGrewal #KvSingh #arish #SukhD #JassiLohka #NareshKaka #GoldMedia #TSeries
ਗੁਰਜੈਜ਼ ਇਸ ਤੋਂ ਪਹਿਲਾਂ 'ਇੰਚ ਦੀ ਕੀ ਗੱਲ', 'ਯਾਰਾਂ ਪਿੱਛੇ' , 'ਯਾਰੀ ਤੇਰੀ', ‘ਹੌਂਸਲੇ’ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।