ਜਾਣੋ ਕਿਉਂ ਅੱਧਾ ਪਿੰਡ ਮੱਚਿਆ ਪਿਆ ਗੁਰਜ ਸਿੱਧੂ ਤੋਂ
ਗੁਰਜ ਸਿੱਧੂ ਨੇ ਅਪਣੀ ਗਾਇਕੀ ਨਾਲ ਪੰਜਾਬੀਆਂ ਦੇ ਦਿਲ ‘ਚ ਅਪਣੀ ਜਗ੍ਹਾ ਬਣਾਈ ਹੈ। ਪੰਜਾਬੀ ਇੰਡਸਟਰੀ ‘ਚ ਅਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਗੁਰਜ ਸਿੱਧੂ ਲੈ ਕੇ ਆਏ ਨੇ ਅਪਣਾ ਨਵਾਂ ਗੀਤ ‘ਅੱਧਾ ਪਿੰਡ’।
ਹਾਂ ਜੀ ਗੱਲ ਕਰ ਰਹੇ ਪੰਜਾਬੀ ਗਾਇਕ ਗੁਰਜ ਸਿੱਧੂ ਦੀ ਜਿਹਨਾਂ ਨੇ ਇਸ ਤੋਂ ਪਹਿਲਾਂ ਵੀ ਅਪਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ ਜਿਵੇਂ ਕਿ ‘ਪੁੱਤ ਸਰਦਾਰਾਂ ਦੇ’, ‘ਯਾਦ ਕਰੇ’, ‘ਦਿਲ ਯਾਰਾਂ ਦੇ’, ‘ਬੈਕਯਾਰਡ’ ਵਰਗੇ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ । ਤੇ ਇਹਨਾਂ ਸਾਰੇ ਗੀਤਾਂ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲ ਚੁੱਕਿਆ ਹੈ।
https://www.youtube.com/watch?v=FhPdkmxQEjk
ਪੰਜਾਬੀ ਗਾਇਕ ਗੁਰਜ ਸਿੱਧੂ ਨੇ ਅਪਣੇ ਫੇਸਬੁੱਕ ਅਕਾਊਂਟ ਤੋਂ ਗਾਣੇ ਦਾ ਯੂਟਿਊਬ ਲਿੰਕ ਸ਼ੇਅਰ ਕੀਤਾ ਹੈ । ਜੇ ਗੱਲ ਕਰੀਏ ਇਸ ਗੀਤ ਦੀ ਤਾਂ ਇਹ ਗਾਣਾ ਬਹੁਤ ਸੋਹਣਾ ਗਾਇਆ ਹੈ ਤੇ ਇਸ ਦੀ ਵੀਡੀਓ ਨੂੰ ਵੀ ਬਹੁਤ ਸੋਹਣੀ ਬਣਾਈ ਹੈ। ਗੀਤ ‘ਚ ਲੋਕਾਂ ਵੱਲੋਂ ਕੀਤੇ ਜਾਂਦੇ ਧੋਖੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਦੇ ਬੋਲ ਸੁੱਖ ਸੰਧੂ ਨੇ ਲਿਖੇ ਨੇ ਤੇ ਰਿੱਪਲੇ ਮਿਊਜ਼ਿਕ ਸਟੂਡਿਓਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।