ਗਰਜ ਸਿੱਧੂ ਵੈਰੀਆਂ ਨੂੰ ਦੇ ਰਹੇ ਨੇ ਇਹ ਨਸੀਹਤ , ਦੇਖੋ ਵੀਡੀਓ
ਗਰਜ ਸਿੱਧੂ ਵੈਰੀਆਂ ਨੂੰ ਦੇ ਰਹੇ ਨੇ ਇਹ ਨਸੀਹਤ , ਦੇਖੋ ਵੀਡੀਓ : ਗਰਜ ਸਿੱਧੂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਗਾਣਿਆਂ ਨਾਲ ਵੱਖਰੀ ਪਹਿਚਾਣ ਬਣਾਉਣ ਵਾਲੇ ਗਾਇਕ ਹਨ। ਗਰਜ ਸਿੱਧੂ ਆਪਣਾ ਨਵਾਂ ਗਾਣਾ 'ਬੇਬੀ' ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਗਰਜ ਸਿੱਧੂ ਦਾ ਇਹ ਗਾਣਾ ਬੀਟ ਸਾਂਗ ਹੈ। ਗਾਣੇ ਦੇ ਬੋਲ ਫੇਮਸ ਗੀਤਕਾਰ ਸੁੱਖ ਸੰਧੂ ਨੇ ਲਿਖੇ ਹਨ ਉੱਥੇ ਹੀ ਮਿਊਜ਼ਿਕ ਗਾਣੇ ਨੂੰ ਆਪਣੀ ਆਵਾਜ਼ ਦੇਣ ਵਾਲੇ ਖੁਦ ਗਰਜ ਸਿੱਧੂ ਨੇ ਦਿੱਤਾ ਹੈ।
ਗਾਣੇ ਦਾ ਵੀਡੀਓ ਰਾਹੁਲ ਚਾਹਲ ਦੇ ਨਿਰਦੇਸ਼ਨ 'ਚ ਫਿਲਮਾਇਆ ਗਿਆ ਹੈ। ਬੇਬੀ ਗਾਣੇ 'ਚ ਫੀਮੇਲ ਲੀਡ ਰੋਲ ਨਿਭਾਇਆ ਹੈ ਖੂਬਸੂਰਤ ਅਦਾਕਾਰਾ ਰਵਨੀਤ ਕਲਸੀ ਨੇ। ਇਸ ਗਾਣੇ ਨੂੰ ਰਿੱਪਲ ਮਿਊਜ਼ਿਕ ਦੇ ਯੂ ਟਿਊਬ ਚੈੱਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਜ਼ਿਕਰ ਏ ਖਾਸ ਹੈ ਕਿ ਗਰਜ ਸਿੱਧੂ ਦੇ ਬੇਬੀ ਗਾਣੇ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲੂਸਿਵ ਦਿਖਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਗਰਜ ਸਿੱਧੂ ਦਾ ਆਇਆ ਗਾਣਾ 'ਅੱਧਾ ਪਿੰਡ' ਨੇ ਵੀ ਕਾਫੀ ਚਰਚਾ ਹਾਸਿਲ ਕੀਤੀ ਹੈ। ਅੱਧਾ ਪਿੰਡ ਗਾਣਾ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਹੈ ਜਿਸ ਦੇ ਬੋਲ ਵੀ ਸੁੱਖ ਸੰਧੂ ਵੱਲੋਂ ਲਿਖੇ ਗਏ ਹਨ। ਹੁਣ ਗਰਜ ਸਿੱਧੂ ਦੇ ਇਸ ਗਾਣੇ ਨੂੰ ਵੀ ਪ੍ਰਸ਼ੰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।