ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤਨੀ ਸਿਮਰਨ ਕੌਰ ਮੁੰਡੀ ਲਈ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈ

Reported by: PTC Punjabi Desk | Edited by: Lajwinder kaur  |  January 31st 2021 04:49 PM |  Updated: January 31st 2021 04:49 PM

ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤਨੀ ਸਿਮਰਨ ਕੌਰ ਮੁੰਡੀ ਲਈ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈ

ਪਿਛਲੇ ਸਾਲ ਅੱਜ ਦੇ ਦਿਨ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕਹਿ ਜਾਂਦੇ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨੇ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਭਿਨੇਤਰੀ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾਇਆ ਸੀ। ਦੋਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸੀ ।

inside pic of gurik maan and simran kaur mundi wedding pic

ਹੋਰ ਪੜ੍ਹੋ : ਦੇਖੋ ਵੀਡੀਓ - ਰਾਜਵੀਰ ਜਵੰਦਾ ਆਪਣੇ ਨਵੇਂ ਜੋਸ਼ੀਲੇ ਕਿਸਾਨੀ ਗੀਤ ‘ਜ਼ਿੰਦਾਬਾਦ’ ਦੇ ਨਾਲ ਪਾ ਰਹੇ ਨੇ ਸੋਸ਼ਲ ਮੀਡੀਆ ‘ਤੇ ਧੱਕ

ਇਸ ਖ਼ਾਸ ਮੌਕੇ ‘ਤੇ ਗੁਰਿਕ ਮਾਨ ਨੇ ਆਪਣੀ ਪਤਨੀ ਸਿਮਰਨ ਕੌਰ ਮੁੰਡੀ ਦੇ ਲਈ ਪਿਆਰੀ ਜਿਹੀ ਪੋਸਟ ਪਾਈ ਹੈ । ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇੱਕ ਸਾਲ, ਬਹੁਤ ਜ਼ਿਆਦਾ ਨਹੀਂ ਬਦਲਿਆ, ਉਹ ਅਜੇ ਵੀ ਮੇਰੇ ਨਾਲੋਂ ਇੱਕ ਇੰਚ ਲੰਮੀ ਹੈ, ਅਤੇ ਮੈਂ, ਉਸ ਤੋਂ ਇੱਕ ਮੀਲ ਬੁੱਧੀਮਾਨ ਹਾਂ!’ । ਉਨ੍ਹਾਂ ਨੇ ਆਪਣੇ ਵਿਆਹ ਦੀ ਪਿਆਰੀ ਜਿਹੀ ਫੋਟੋ ਵੀ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ ।

inside pic of gurik maan post on marriage anniversary

ਇਸ ਪੋਸਟ ਉੱਤੇ ਮਨੋਰੰਜਨ ਜਗਤ ਦੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਨੇ । ਦੱਸ ਦਈਏ ਇਸ ਵਿਆਹ ‘ਚ ਪੰਜਾਬੀ ਜਗਤ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ। ਵਿਆਹ ਦੇ ਪ੍ਰੋਗਰਾਮ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।

simran kaur mundi and gurik maan

 

View this post on Instagram

 

A post shared by Gurickk G Maan (@gurickkmaan)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network