ਆਮ ਹੋਵੇ ਜਾਂ ਖ਼ਾਸ ਪਰ ਵਿਆਹ ਦੇ ਲੱਡੂ ਦਾ ਸਵਾਦ ਲੈਣ ਤੋਂ ਬਾਅਦ ਸਭ ਦਾ ਹੁੰਦਾ ਹੈ ਏਹੀ ਹਾਲ, ਨਵੇਂ ਵਿਆਹੇ ਗੁਰਿਕ ਮਾਨ ਨਾਲ ਵੀ ਹੋਇਆ ਕੁਝ ਅਜਿਹਾ, ਦੇਖੋ ਤਸਵੀਰ 

Reported by: PTC Punjabi Desk | Edited by: Lajwinder kaur  |  February 05th 2020 01:33 PM |  Updated: February 05th 2020 01:33 PM

ਆਮ ਹੋਵੇ ਜਾਂ ਖ਼ਾਸ ਪਰ ਵਿਆਹ ਦੇ ਲੱਡੂ ਦਾ ਸਵਾਦ ਲੈਣ ਤੋਂ ਬਾਅਦ ਸਭ ਦਾ ਹੁੰਦਾ ਹੈ ਏਹੀ ਹਾਲ, ਨਵੇਂ ਵਿਆਹੇ ਗੁਰਿਕ ਮਾਨ ਨਾਲ ਵੀ ਹੋਇਆ ਕੁਝ ਅਜਿਹਾ, ਦੇਖੋ ਤਸਵੀਰ 

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਪੰਜਾਬੀ ਸੰਗੀਤਕ ਜਗਤ ਦੇ ਦਿੱਗਜ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਪਿਛਲੇ ਸ਼ੁੱਕਰਵਾਰ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਨੇ। ਉਨ੍ਹਾਂ ਨੇ ਅਦਾਕਾਰਾ,ਮਾਡਲ ਤੇ ਸਾਬਕਾ ਮਿਸ ਇੰਡੀਆ ਯੂਨੀਵਰਸ ਰਹਿ ਚੁੱਕੀ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾ ਲਿਆ ਹੈ।

View this post on Instagram

 

A big Thank you to everyone who got me to this point of being #HappilyMarried ??❤️?

A post shared by Gurickk G Maan (@gurickkmaan) on

ਵਿਆਹ ਤੋਂ ਬਾਅਦ ਗੁਰਿਕ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ। ਇਸ ਫੋਟੋ ਨੂੰ ਫਨੀ ਵੇਅ ਦੇ ਨਾਲ ਸ਼ੇਅਰ ਕਰਦੇ ਹੋਏ ਇੱਕ ਮਿੱਠਾ ਜਿਹਾ ਸੁਨੇਹਾ ਦੇ ਰਹੇ ਹਨ। ਜੀ ਹਾਂ ਇਸ ਫੋਟੋ ‘ਚ ਉਹ ਆਪਣੀ ਲਾਈਫ ਪਾਟਨਰ ਦੇ ਨਾਲ ਕਿਚਨ ‘ਚ ਹੱਥ ਵਟਾਉਂਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ‘ਚ ਦੇਖ ਸਕਦੇ ਹੋ ਸਿਮਨਰ ਖਾਣਾ ਬਣਾ ਰਹੀ ਹੈ ਤੇ ਗੁਰਿਕ ਵਾਇਪਰ ਦੇ ਨਾਲ ਸਫ਼ਾਈ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਮਜ਼ੇਦਾਰ ਕੈਪਸ਼ਨ ਵੀ ਲਿਖੀ ਹੈ, ‘ਬਹੁਤ ਬਹੁਤ ਧੰਨਵਾਦ ਉਨ੍ਹਾਂ ਸਾਰੇ ਹੀ ਲੋਕਾਂ ਦਾ ਜਿੰਨਾ ਨੇ ਮੈਨੂੰ ਇਸ ਪੁਆਇੰਟ ਤੱਕ ਪਹੁੰਚਾਇਆ ਹੈ ਹੈਪੀ ਮੈਰੀਡ ਲਾਈਫ਼’ ਨਾਲ ਹੀ ਉਨ੍ਹਾਂ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਹਨ। ਇਸ ਪੋਸਟ ਉੱਤੇ ਬਾਲੀਵੁੱਡ ਅਦਾਕਾਰਾ ਸੋਨਾਲੀ ਸਹਿਗਲ, ਸੰਨੀ ਸਿੰਘ, ਜੈਜ ਧਾਮੀ, ਬੰਟੀ ਬੈਂਸ ਤੋਂ ਇਲਾਵਾ ਕਈ ਹੋਰ ਕਲਾਕਾਰ ਨੇ ਕਮੈਂਟਸ ਕਰਕੇ ਵਧਾਈ ਦਿੰਦੇ ਹੋਏ ਹਾਸੇ ਵਾਲੇ ਇੰਮੋਜ਼ੀ ਸ਼ੇਅਰ ਕੀਤੇ ਨੇ।

ਦੱਸ ਦਈਏ ਗੁਰਿਕ ਮਾਨ ਤੇ ਸਿਮਰਨ ਕੌਰ ਮੁੰਡੀ ਦਾ ਵਿਆਹ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਹੋਇਆ ਸੀ। ਜਿੱਥੇ ਦੋਵਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ। ਇਸ ਵਿਆਹ ‘ਚ ਬਾਲੀਵੁੱਡ ਤੇ ਪਾਲੀਵੁੱਡ ਦੀਆਂ ਨਾਮੀ ਹਸਤੀਆਂ ਜਿਵੇਂ ਜੈਜ਼ੀ ਬੀ, ਬੱਬੂ ਮਾਨ, ਬਾਦਸ਼ਾਹ, ਗੁਰੂ ਰੰਧਾਵਾ, ਜਸਬੀਰ ਜੱਸੀ, ਜੱਗੀ ਡੀ, ਐਮੀ ਵਿਰਕ, ਜੱਸੀ ਗਿੱਲ, ਈਸ਼ਾ ਰਿਖੀ, ਸੋਨਮ ਬਾਜਵਾ, ਸਰਗੁਣ ਮਹਿਤਾ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਸ਼ਾਮਿਲ ਹੋਏ  ਸਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network