ਗੁਰੀ ਨਜ਼ਰ ਆਏ ਨਵੇਂ ਅਵਤਾਰ ‘ਚ, ਆਪਣੀ ਨਵੀਂ ਫ਼ਿਲਮ ‘PABLO’ ਦੇ ਐਲਾਨ ਨਾਲ ਸਾਂਝਾ ਕੀਤਾ ਟੀਜ਼ਰ
Guri Announces his new film 'PABLO': ਕਈ ਦਿਨਾਂ ਤੋਂ ਗੁਰੀ ਆਪਣੀ ਸ਼ਾਨਦਾਰ ਤਸਵੀਰਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਸਨ ਤੇ ਨਾਲ ਹੀ ਹਿੰਟ ਦੇ ਰਹੇ ਸੀ ਕਿ ਕੁਝ ਖ਼ਾਸ ਆਉਣ ਵਾਲਾ ਹੈ। ਜੀ ਹਾਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਤੇ ਗੁਰੀ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਹਾ ਪਾਬਲੋ (PABLO) ਟਾਈਟਲ ਹੇਠ ਐਕਸ਼ਨ ਫ਼ਿਲਮ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਫ਼ਿਲਮ ਦੀ ਐਨਾਉਂਸਮੈਂਟ ਕਮਾਲ ਦੇ ਟੀਜ਼ਰ ਨਾਲ ਕੀਤੀ ਹੈ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਪਿਆਰੇ ਜਿਹੇ ਸੁਨੇਹੇ ਦੇ ਨਾਲ ਪਤੀ ਰਾਜ ਕੁੰਦਰਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਸਾਂਝੇ ਕੀਤੇ ਅਣਦੇਖੇ ਪਲ
image source Instagram
2 ਮਿੰਟ 15 ਸਾਕਿੰਟ ਦਾ ਇਹ ਟੀਜ਼ਰ ਐਕਸ਼ਨ ਦੇ ਨਾਲ ਭਰਿਆ ਹੋਇਆ ਹੈ। ਜਿਸ ਚ ਗੁਰੀ ਆਪਣੀ ਸ਼ਾਨਦਾਰ ਬਾਡੀ ਨੂੰ ਵੀ ਫਲਾਂਟ ਕਰ ਰਹੇ ਹਨ, ਉਨ੍ਹਾਂ ਦੇ ਸਿਕਸ ਪੈਕ ਤੇ ਕਮਾਲ ਦੀ ਬਣਾਈ ਬਾਡੀ ਦੇਖਣ ਨੂੰ ਮਿਲ ਰਹੀ ਹੈ। ਟੀਜ਼ਰ ਚ ਗੁਰੀ ਦੀ ਬਾਡੀ ਤੇ ਐਕਸ਼ਨ ਸੀਨ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਹਨ। ਫੈਨਜ਼ ਜੰਮ ਕੇ ਗੁਰੀ ਦੀ ਤਾਰੀਫ ਕਰ ਰਹੇ ਹਨ।
image source Instagram
ਗੁਰੀ ਨੇ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘PABLO in 2023...Share If You Love This’। ਜੱਸ ਮਾਣਕ ਤੋਂ ਇਲਾਵਾ ਕਈ ਹੋਰ ਕਲਾਕਾਰ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।
ਜੇ ਗੱਲ ਕਰੀਏ ਗਾਇਕ ਤੋਂ ਐਕਟਰ ਬਣੇ ਗੁਰੀ ਦੀ ਤਾਂ ਉਹ ਹਾਲ ਹੀ ‘ਚ ਰੋਮਾਂਟਿਕ ਲਵ ਸਟੋਰੀ ਵਾਲੀ ਫ਼ਿਲਮ ਲਵਰ ਚ ਨਜ਼ਰ ਆਏ ਸਨ। ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਣ ਚ ਕਾਮਯਾਬ ਰਹੀ ਸੀ। ਇੱਕ ਰੋਮਾਂਟਿਕ ਹੀਰੋ ਤੋਂ ਬਾਅਦ ਉਹ ਐਕਸ਼ਨ ਥ੍ਰਿਲਰ ਫ਼ਿਲਮ 'ਪਾਬਲੋ' 'ਚ ਨਜ਼ਰ ਆਉਣਗੇ।
Image Source: Twitter
ਜੇ ਗੱਲ ਕਰੀਏ ਗੁਰੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਗਾਇਕ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਕਮਾਲ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਿਕੰਦਰ 2 ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਸੀ।
View this post on Instagram