ਗੁਰੀ ਤੇ ਜੱਸ ਮਾਣਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘London’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Reported by: PTC Punjabi Desk | Edited by: Lajwinder kaur  |  February 23rd 2022 10:32 AM |  Updated: February 23rd 2022 10:35 AM

ਗੁਰੀ ਤੇ ਜੱਸ ਮਾਣਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘London’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

‘ਜੱਸ ਮਾਣਕ’ ਤੇ ‘ਗੁਰੀ’ ਦੀ ਆਉਣ ਵਾਲੀ ‘ਜੱਟ ਬ੍ਰਦਰਸ’ (Jatt Brothers) ਫ਼ਿਲਮ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਗਾਇਕ ਜੱਸ ਮਾਣਕ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ਚ ਕਦਮ ਰੱਖਣ ਜਾ ਰਹੇ ਨੇ, ਜਿਸ ਕਰਕੇ ਉਹ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ। ਜਿਸ ਦੇ ਚੱਲਦੇ ਫ਼ਿਲਮ ਦਾ ਇੱਕ ਹੋਰ ਗੀਤ ‘ਲੰਡਨ’ (London) ਰਿਲੀਜ਼ ਹੋ ਗਿਆ ਹੈ। ਲੰਡਨ ਗੀਤ ਇੱਕ ਰੋਮਾਂਟਿਕ ਬੀਟ ਸੌਂਗ ਹੈ ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਗੀਤ ਇਸ ਫ਼ਿਲਮ ਚੋਂ ਰਿਲੀਜ਼ ਹੋ ਚੁੱਕੇ ਹਨ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।

ਹੋਰ ਪੜ੍ਹੋ : ਜਗਜੀਤ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਪਤਨੀ ਦੇ ‘ਦੋ ਗੱਲਾਂ ਕਰੀਏ ਪਿਆਰ ਦੀਆਂ’  ਉੱਤੇ ਕਿਊਟ ਕਪਲ ਡਾਂਸ ਕਰਦੇ ਨਜ਼ਰ ਆਏ ਐਕਟਰ

guri and jass manak jatt brothers

ਇਸ ਗੀਤ ਨੂੰ ਗੁਰੀ ਤੇ ਜੱਸ ਮਾਣਕ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਤੇ ਫੀਮੇਲ ਵੋਕਲ ਸਿਮਰਨ ਕੌਰ ਨੇ ਦਿੱਤੀ ਹੈ। ਇਸ ਗੀਤ ਦੇ ਬੋਲ ਵੀ ਦੋਵਾਂ ਕਲਾਕਾਰਾਂ ਨੇ ਮਿਲਕੇ ਲਿਖੇ ਨੇ ਤੇ ਮਿਊਜ਼ਿਕ Rajat Nagpal ਨੇ ਦਿੱਤਾ ਹੈ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਦੋਵੇਂ ਦੋਸਤ ਕਾਲਜ 'ਚ ਹੋਣ ਵਾਲੇ ਯੂਥ ਫੈਸਟਿਵਲ ਦੀ ਤਿਆਰੀ ਕਰ ਰਹੇ ਨੇ। ਇਸ ਗੀਤ ਨੂੰ ਗੁਰੀ, ਜੱਸ ਮਾਣਕ ਤੇ ਅਦਾਕਾਰਾ ਪ੍ਰਿਯੰਕਾ ਖਹਿਰਾ ਉੱਤੇ ਫਿਲਮਾਇਆ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of london song

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਆਪਣੇ ਨਿੱਕੇ ਭਰਾ ਜੇਹ ਨੂੰ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ, ਜੇਹ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਕਾਮੇਡੀ, ਦੋਸਤੀ ਤੇ ਪਿਆਰ-ਤਕਰਾਰ ਵਾਲੀ ‘ਜੱਟ ਬ੍ਰਦਰਸ’ ਫ਼ਿਲਮ ਕਾਲਜ ਲਾਈਫ ਉੱਤੇ ਅਧਾਰਿਤ ਹੈ। ਜੱਸ ਮਾਣਕ ਦੀ ਇਹ ਪਹਿਲੀ ਫ਼ਿਲਮ ਹੈ ਤੇ ਗੁਰੀ ਦੀ ਇਹ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ਸਿਕੰਦਰ 2 ‘ਚ ਨਜ਼ਰ ਆਇਆ ਸੀ। ਇਸ ਫ਼ਿਲਮ ‘ਚ ਜੱਸ ਮਾਣਕ ਯਾਨੀਕਿ ਪੰਮਾ, ਗੁਰੀ ਯਾਨੀਕਿ ਜੱਗੀ ਅਤੇ ਨਿਕੀਤਾ ਢਿੱਲੋਂ ਯਾਨੀਕਿ ਜੋਤ ਨਾਂਅ ਦੇ ਕਿਰਦਾਰਾਂ ‘ਚ ਨਜ਼ਰ ਆਉਣਗੇ। ਇਹ ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network