World Music Day 'ਤੇ ਚੰਡੀਗੜ੍ਹ 'ਚ ਲਾਈਵ ਪਰਫਾਰਮੈਂਸ ਕਰਨਗੇ ਗੁਰਦਾਸ ਮਾਨ, ਪੜ੍ਹੋ ਪੂਰੀ ਖ਼ਬਰ
World Music Day 2022: ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਗੀਤਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਹੁਣ ਗੁਰਦਾਸ ਮਾਨ ਵਿਸ਼ਵ ਸੰਗੀਤ ਦਿਵਸ ਯਾਨੀ ਕਿ (world Music Day) 'ਚ ਚੰਡੀਗੜ੍ਹ ਵਿੱਚ ਲਾਈਵ ਪਰਫਾਰਮੈਂਸ ਦੇਣਗੇ। ਇਹ ਸੰਗੀਤ ਦੀ ਸ਼ਾਮ ਕਦੋਂ ਤੇ ਕਿਥੇ ਹੋਵੇਗੀ ਅਸੀਂ ਇਸ ਲੇਖ ਰਾਹੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ।
Image Source: Twitter
ਪੰਜਾਬੀ ਮਿਊਜ਼ਿਕ ਇੰਡਸਟੀ ਦੇ ਨਾਮੀ ਗਾਇਕ ਤੇ ਸੁਰਾਂ ਦੇ ਮਾਲਿਕ ਮੰਨੇ ਜਾਣ ਵਾਲੇ ਗਾਇਕ ਗੁਰਦਾਸ ਮਾਨ ਨੂੰ ਹਰ ਕੋਈ ਪਸੰਦ ਕਰਦਾ ਹੈ। ਗੁਰਦਾਸ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।
ਇਸ ਮਹੀਨੇ ਦੀ 21 ਜੂਨ ਨੂੰ World Music Day ਦੀ ਖੂਬਸੂਰਤ ਸ਼ਾਮ 'ਤੇ ਗੁਰਦਾਸ ਮਾਨ ਟ੍ਰਾਈਸਿਟੀ, ਚੰਡੀਗੜ੍ਹ ਵਿਖੇ ਆਪਣਾ ਲਾਈਵ ਕੰਸਰਟ ਕਰਨ ਪਹੁੰਚ ਰਹੇ ਹਨ। ਇਹ ਕੰਸਰਟ ਅਰਬਨ ਪਾਰਕ, ਸੈਕਟਰ-17 ਵਿਖੇ ਹੋਵੇਗਾ। ਇਸ ਲਾਈਵ ਕੰਸਰਟ ਦਾ ਸਮਾਂ ਸ਼ਾਮ 6: 30 ਵਜੇ ਹੈ। ਇਸ ਲਾਈਵ ਕੰਸਰਟ 'ਚ ਵੱਡੀ ਗਿਣਤੀ 'ਚ ਸਰੋਤਿਆਂ ਦੇ ਪਹੁੰਚਣ ਦੀ ਉਮੀਦ ਹੈ। ਕਿਉਂਕਿ ਇਹ ਲਾਈਵ ਕੰਸਰਟ ਬਿਲਕੁਲ ਮੁਫ਼ਤ ਹੈ, ਬੱਚੇ, ਬਜ਼ੁਰਗ ਜਵਾਨ ਹਰ ਕੋਈ ਇਥੇ ਪਹੁੰਚ ਕੇ ਵਿਸ਼ਵ ਸੰਗੀਤ ਦਿਵਸ 'ਤੇ ਸੰਗੀਤ ਦਾ ਆਨੰਦ ਮਾਣ ਸਕਦਾ ਹੈ।
Image Source: Twitter
ਜਾਣੋ ਕਿਉਂ ਮਨਾਇਆ ਜਾਂਦਾ ਹੈ World Music Day
ਵਿਸ਼ਵ ਸੰਗੀਤ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸੰਗੀਤ ਜਗਤ ਵਿੱਚ ਚੰਗਾ ਕੰਮ ਕਰਨ ਵਾਲੇ ਗੀਤਕਾਰਾਂ ਅਤੇ ਗਾਇਕਾਂ ਨੂੰ ਸਨਮਾਨ ਦੇਣ ਲਈ ਮਨਾਇਆ।
World Music Day 2022 ਥੀਮ
ਰਿਪੋਰਟ ਦੇ ਮੁਤਾਬਕ ਇਸ ਵਾਰ World Music Day 2022 ਦਾ ਥੀਮ “Music on the intersections” ਯਾਨੀ ਕਿ "ਚੌਰਾਹੇ ਉੱਤੇ ਸੰਗੀਤ" ਹੈ।
image From google
ਹੋਰ ਪੜ੍ਹੋ: ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਦੀ ਸਿਹਤ ਹੋਈ ਖਰਾਬ, ਫਿਲਮ ਦਾ ਪ੍ਰਮੋਸ਼ਨ ਛੱਡ ਹਸਪਤਾਲ ਪਹੁੰਚੇ ਵਰੁਣ
ਖੈਰ, ਜੇਕਰ ਤੁਸੀਂ ਵੀ ਵਿਸ਼ਵ ਸੰਗੀਤ ਦਿਵਸ ਮਨਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸਾਰੇ ਪਸੰਦੀਦਾ ਗੀਤਾਂ ਨੂੰ ਸੁਣ ਕੇ ਪੂਰਾ ਦਿਨ ਅਤੇ ਰਾਤ ਲਗਾ ਕੇ ਇਸ ਨੂੰ ਮਨਾ ਸਕਦੇ ਹੋ। ਨਾਲ ਹੀ, ਤੁਸੀਂ ਸ਼ੁਭ ਮੌਕੇ 'ਤੇ ਆਪਣੇ ਪਸੰਦੀਦਾ ਗਾਇਕ ਦਾ ਸਨਮਾਨ ਕਰ ਸਕਦੇ ਹੋ।