Gal Sunoh Punjabi Dosto: ਗੁਰਦਾਸ ਮਾਨ ਆਪਣੇ ਨਵੇਂ ਗੀਤ ਜ਼ਰੀਏ ਪੰਜਾਬੀਆਂ ਨੂੰ ਦੇਣਗੇ ‘ਜੁਆਬ’, ਹਿੰਦੀ ਨੂੰ ਮਾਂ ਬੋਲੀ ਕਹਿਣ ‘ਤੇ ਭੜਕੇ ਸੀ ਲੋਕ
Gurdas Maan announces new song 'Gal Sunoh Punjabi Dosto': ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਜੋ ਕਿ ਕਾਫੀ ਸਮੇਂ ਬਾਅਦ ਆਪਣਾ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਗੀਤ ਦਾ ਨਾਮ ਹੈ ‘ਗੱਲ ਸੁਣੋ ਪੰਜਾਬੀ ਦੋਸਤੋ’।
Image Source: Twitter
ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ਸੱਤ ਸਤੰਬਰ ਨੂੰ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ ਉੱਤੇ ਮਾਂ ਬੋਲੀ ਦਾ ਗਦਾਰ, ਤੇਰੀ ਨੂੰ ਸੁਣਨੀ ਹੁਣ, ਆਦਿ ਕਈ ਸ਼ਬਦ ਦੇਖਣ ਨੂੰ ਮਿਲ ਰਹੇ ਹਨ। ਜੀ ਹਾਂ ਇਸ ਗੀਤ ਦੇ ਰਾਹੀਂ ਉਹ ਪੰਜਾਬੀਆਂ ਨੂੰ ਆਪਣਾ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ।
Image Source: Instagram
ਦੱਸ ਦਈਏ ਸਾਲ 2019 ‘ਚ ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਲੈ ਕੇ ਦਿੱਤੇ ਇੱਕ ਬਿਆਨ ਕਰਕੇ ਵਿਵਾਦਾਂ 'ਚ ਘਿਰੇ ਗਏ ਸਨ। ਦੱਸ ਦਈਏ ਗੁਰਦਾਸ ਮਾਨ ਨੇ ਵੈਨਕੂਵਰ ’ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਖਿਆ ਸੀ ਕਿ ਇੱਕ ਰਾਸ਼ਟਰ ਵਿੱਚ ਇੱਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਜਦੋਂ ਕੋਈ ਉੱਤਰੀ ਭਾਰਤ ਤੋਂ ਦੱਖਣ ਵਿੱਚ ਜਾਵੇਗਾ, ਤਾਂ ਉਸ ਇੱਕ ਭਾਸ਼ਾ ਨਾਲ ਆਸਾਨੀ ਹੋਵੇਗੀ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਮਾਂ–ਬੋਲੀ ਕਿਹਾ, ਤਾਂ ਹਿੰਦੀ ਨੂੰ ‘ਮਾਸੀ’ ਆਖਿਆ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਓ ਉੱਤੇ ਗੁਰਦਾਸ ਮਾਨ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਸੀ।
ਦੱਸ ਦਈਏ ਪੰਜਾਬੀ ਗਾਇਕ ਗੁਰਦਾਸ ਮਾਨ ਜੋ ਕਿ ਇੱਕ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ।
View this post on Instagram