‘ਕਿਸਾਨ ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ’-ਗੁਰਦਾਸ ਮਾਨ
ਪੰਜਾਬੀ ਗਾਇਕ ਗੁਰਦਾਸ ਮਾਨ ਜੋ ਕਿ ਬੀਤੀ ਦਿਨੀਂ ਕਿਸਾਨਾਂ ਦਾ ਸਮਰਥਨ ਕਰਨ ਲਈ ਸਿੰਘੂ ਬਾਡਰ ’ਤੇ ਪਹੁੰਚੇ ਸਨ । ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰ ਸ਼ੇਅਰ ਹੈ । ਹੋਰ ਪੜ੍ਹੋ : ਜੋਸ਼ ਦੇ ਨਾਲ ਭਰਿਆ ਹੋਇਆ ਹੈ ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਨਵਾਂ ਕਿਸਾਨੀ ਗੀਤ ‘JAWANI ZINDABAD’, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਉਨ੍ਹਾਂ ਨੇ ਲਿਖੇ ਨੇ – ਕਹਿਣਾ ਨੂੰ ਤਾਂ ਬਹੁਤ ਕੁਛ ਹੈ ਪਰ ਮੈਂ ਸਿਰਫ ਏਨੀਂ ਗੱਲ ਕਹੂੰਗਾਂ- ਮੈਂ ਹਮੇਸ਼ ਤੁਹਾਡੇ ਨਾਲ ਸੀ ਤੇ ਹਮੇਸ਼ਾ ਤੁਹਾਡੇ ਨਾਲ ਰਹਾਂਗਾ । ਕਿਸਾਨ ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ । ਬਹੁਤ ਸਾਰੇ ਪੰਜਾਬੀ ਕਲਾਕਾਰ ਤੇ ਫੈਨਜ਼ ਹੱਥ ਜੋੜ ਕੇ ਕਮੈਂਟ ਕਰਕੇ ਇਸ ਪੋਸਟ ਨੂੰ ਸਪੋਟ ਕਰ ਰਹੇ ਨੇ ।
ਦੱਸ ਦਈਏ ਪੰਜਾਬੀ ਮਿਊਜ਼ਿਕ ਇੰਡਸਟਰੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲੈ ਕੇ ਨਾਲ ਖੜ੍ਹੇ ਹੋਏ ਨੇ । ਕਿਸਾਨਾਂ ਦੇ ਹਿਮਾਇਤ ‘ਚ ਕਈ ਵਿਦੇਸ਼ਾਂ ਦੇ ਪ੍ਰਧਾਨ ਮੰਤਰੀ ਵੀ ਬੋਲ ਚੁੱਕੇ ਨੇ । ਪਰ ਕੇਂਦਰ ਦੀ ਸਰਕਾਰ ਅਜੇ ਤੱਕ ਇਸ ਮਾਮਲੇ ਨੂੰ ਹੱਲ ਨਹੀਂ ਕਰ ਪਾਈ ਹੈ । ਅੱਜ ਪੂਰੇ ਦੇਸ਼ ‘ਚ ਭਾਰਤ ਬੰਦ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ ।
View this post on Instagram