ਜ਼ਿੰਦਗੀ ਨੂੰ ਹਿੰਮਤ ਤੇ ਹੌਸਲੇ ਦੇ ਨਾਲ ਜਿਉਂਣ ਦਾ ਸੁਨੇਹਾ ਦੇ ਰਿਹਾ ਹੈ ਗੁਰਦਾਸ ਮਾਨ ਦਾ ਨਵਾਂ ਗੀਤ ‘ਚਿੰਤਾ ਨਾ ਕਰ ਯਾਰ’; ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  January 18th 2023 11:57 AM |  Updated: January 18th 2023 11:57 AM

ਜ਼ਿੰਦਗੀ ਨੂੰ ਹਿੰਮਤ ਤੇ ਹੌਸਲੇ ਦੇ ਨਾਲ ਜਿਉਂਣ ਦਾ ਸੁਨੇਹਾ ਦੇ ਰਿਹਾ ਹੈ ਗੁਰਦਾਸ ਮਾਨ ਦਾ ਨਵਾਂ ਗੀਤ ‘ਚਿੰਤਾ ਨਾ ਕਰ ਯਾਰ’; ਦੇਖੋ ਵੀਡੀਓ

Gurdas Maan news: ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ। ਜੀ ਹਾਂ ਉਹ ‘ਚਿੰਤਾ ਨਾ ਕਰ ਯਾਰ’(CHINTA NA KAR YAAR) ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਹਨ। ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਹਰ ਉਮਰ ਦੇ ਲੋਕਾਂ ਨੂੰ ਜ਼ਿੰਦਗੀ ਵਿੱਚ ਨਿਰਾਸ਼ ਨਾ ਹੋਕੇ ਸਗੋਂ ਹਿੰਮਤ ਦੇ ਨਾਲ ਅੱਗੇ ਵਧਣ ਦਾ  ਸੁਨੇਹਾ ਦੇ ਰਹੇ ਹਨ। ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਸਮਾਂ ਹੋਇਆ ਤੇ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਨੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਕਲਾਕਾਰ ਤੇ ਫੈਨਜ਼ ਵੀ ਦੇ ਰਹੇ ਨੇ ਸ਼ੁਭਕਾਮਨਾਵਾਂ

inside image of gurdas maan pic image source: YouTube 

ਦੱਸ ਦਈਏ ਇਸ ਗੀਤ ਦਾ ਟੀਜ਼ਰ ਗੁਰਦਾਸ ਮਾਨ ਸਾਬ੍ਹ ਦੇ ਜਨਮਦਿਨ ਮੌਕੇ ਉੱਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਸਨ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ, ਇਸ ਗੀਤ ਦਾ ਮਿਊਜ਼ਿਕ ਵੀਡੀਓ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ। ਇਸ ਗੀਤ ਦੇ ਬੋਲ ਵੀ ਗੁਰਦਾਸ ਮਾਨ ਨੇ ਹੀ ਲਿਖੇ ਹਨ ਅਤੇ ਮਿਸਟਰ ਰੁਬਲ- ਈਸ਼ਾਨ ਛਾਬੜਾ ਵੱਲੋਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ। ਇਸ ਗੀਤ ਨੂੰ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ। ਇਸ ਗੀਤ ਨੂੰ ਗੁਰਦਾਸ ਮਾਨ ਦੇ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ।

singer gurdas maan new song image source: YouTube

ਇਸ ਗੀਤ ਦੇ ਅਖੀਰਲੇ ਭਾਗ ਵਿੱਚ ਉਨ੍ਹਾਂ ਨੇ ਆਪਣੇ ਸਰੋਤਿਆਂ ਨੂੰ ਆਪਣਾ ਗ਼ਰੂਰ ਅਤੇ ਪੰਜਾਬ ਦੱਸਿਆ ਹੈ। ਗੀਤ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਰਹੇ ਹਨ। ਯੂਜ਼ਰਸ ਕਮੈਂਟ ਕਰਕੇ ਇਸ ਗੀਤ ਦੀ ਤਾਰੀਫ਼ ਕਰ ਰਹੇ ਹਨ।

inside image of gurdas maan image source: YouTube

ਇੱਕ ਯੂਜ਼ਰ ਨੇ ਲਿਖਿਆ ਹੈ- ‘ਬਹੁਤ ਸੋਹਣਾ ਗੀਤ ਆ ਮਾਨ ਸਾਬ੍ਹ ਮੇਰੇ ਦਿਲ ਵਿੱਚ ਤੁਹਾਡੇ ਲਈ ਹਮੇਸ਼ਾ ਇੱਜਤ ਰਹੂ’। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ‘ਤੇਰੇ ਗੀਤਾਂ ਵਿੱਚ ਬੋਲਦਾ ਪੰਜਾਬ ਮਰਜਾਣਿਆ ਬਹੁਤ-ਬਹੁਤ ਮੁਬਾਰਕਾਂ ਬਾਬਾ ਜੀ’। ਇਸ ਤਰ੍ਹਾਂ ਹੋਰ ਕਈ ਗੁਰਦਾਸ ਮਾਨ ਸਾਬ੍ਹ ਦੀ ਤਾਰੀਫ ਕਰ ਰਹੇ ਹਨ।

Gurdas Maan New Song:-Chinta Na Kar Yaar

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network