ਪੰਜਾਬੀ ਸਾਹਿਤ ਤੇ ਰੰਗ ਮੰਚ ਤੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਦੀ ਫ਼ਿਲਮ 'ਚੱਲ ਮੇਰਾ ਪੁੱਤ' ਲਈ ਆਏ ਸੁਨੇਹੇ
ਅਮਰਿੰਦਰ ਗਿੱਲ ਹੋਰਾਂ ਦੀ ਫ਼ਿਲਮ 'ਚੱਲ ਮੇਰਾ ਪੁੱਤ' ਜਿਸ ਨੂੰ ਲੈ ਕੇ ਦਰਸ਼ਕ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਇਸ ਫ਼ਿਲਮ ਨੂੰ ਲੈ ਕੇ ਪੰਜਾਬੀ ਸਾਹਿਤ ਤੇ ਰੰਗ ਮੰਚ ਤੋਂ ਖ਼ਾਸ ਸੁਨੇਹੇ ਆਏ ਹਨ। ਪੰਜਾਬੀ ਸਾਹਿਤ ਦੇ ਨਾਮੀ ਕਵੀ ਤੇ ਲੇਖਕ ਗੁਰਭਜਨ ਗਿੱਲ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਫ਼ਿਲਮ ‘ਚੱਲ ਮੇਰਾ ਪੁੱਤ’ ਦੀ ਸ਼ਲਾਘਾ ਕਰਦੇ ਹੋਏ ਫ਼ਿਲਮ ਦੀ ਕਾਮਯਾਬੀ ਦੀ ਅਰਦਾਸ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਦੋਵੇਂ ਮੁਲਕਾਂ 'ਚ ਖੁਸ਼ੀ ਦੇ ਪੁਲ ਦਾ ਕੰਮ ਕਰੇਗੀ ਤੇ ਨਾਲ ਹੀ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਦੀ ਵੀ ਗੱਲ ਕੀਤੀ।
ਹੋਰ ਵੇਖੋ: ‘ਚੱਲ ਮੇਰਾ ਪੁੱਤ’ ਦਾ ਪਹਿਲਾ ਗੀਤ ‘ਬੱਦਲਾਂ ਦੇ ਕਾਲਜੇ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਅੱਗੇ ਆ ਕੇ ਇਸ ਫ਼ਿਲਮ ਦੀ ਤਾਰੀਫ਼ ਕੀਤੀ। ਕੇਵਲ ਧਾਲੀਵਾਲ ਨੇ ਕਿਹਾ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਜਿਨ੍ਹਾਂ ਦੀ ਜੜ੍ਹਾਂ ਸਾਂਝੀਆਂ ਨੇ, ਉਹ ਇਸ ਫ਼ਿਲਮ 'ਚ ਇਕੱਠੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਫ਼ਿਲਮ ਦੋਵੇਂ ਮੁਲਕਾਂ ਦੇ ਲਈ ਖੁਸ਼ੀ ਵਾਲੀ ਗੱਲ ਹੈ।
'ਚੱਲ ਮੇਰਾ ਪੁੱਤ' ਜਿਹੜੀ ਸਾਂਝੇ ਪੰਜਾਬ ਦੀ ਫ਼ਿਲਮ ਦੇ ਨਾਂਅ ਨਾਲ ਪ੍ਰੋਮੋਟ ਕੀਤੀ ਜਾ ਰਹੀ ਹੈ। ਕਿਉਂਕਿ ਇਸ ਫ਼ਿਲਮ ਚ ਦੋਵੇਂ ਮੁਲਕਾਂ ਦੇ ਨਾਮੀ ਕਲਾਕਾਰ ਇਸ ਫ਼ਿਲਮ ਚ ਨਜ਼ਰ ਆਉਂਦੇ ਹਨ। ਫ਼ਿਲਮ ਚ ਮੁੱਖ ਭੂਮਿਕਾ ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਨਜ਼ਰ ਆਉਣਗੇ। ਇਸ ਫ਼ਿਲਮ ਚ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੌਟੀ, ਇਫ਼ਤਿਖ਼ਾਰ ਠਾਕੁਰ ਤੇ ਪੰਜਾਬੀ ਗਾਇਕ ਗੁਰਸ਼ਬਦ ਤੇ ਨਾਮੀ ਅਦਾਕਾਰ ਹਰਦੀਪ ਗਿੱਲ ਨਜ਼ਰ ਆਉਗੇ। ਇਸ ਫ਼ਿਲਮ ਨੂੰ ਕਾਰਜ ਗਿੱਲ ਨੇ ਪ੍ਰੋਡਿਊਸ ਕੀਤੀ ਹੈ ਤੇ ਡਾਇਰੈਕਟ ਜਨਜੋਤ ਸਿੰਘ ਨੇ ਕੀਤਾ ਹੈ। ਚੱਲ ਮੇਰਾ ਪੁੱਤ 26 ਜੁਲਾਈ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।