ਗੁਰਬਾਜ਼ ਗਰੇਵਾਲ ਦੇ ਮਸਤੀ ਭਰੇ ਅੰਦਾਜ਼ ਤੇ ਆਪਣੀ ਕਿਊਟਨੈਸ ਨਾਲ ਮੋਹਿਆ ਫੈਨਜ਼ ਦਾ ਦਿਲ, ਵੇਖੋ ਤਸਵੀਰਾਂ

Reported by: PTC Punjabi Desk | Edited by: Pushp Raj  |  October 21st 2022 01:42 PM |  Updated: October 21st 2022 01:49 PM

ਗੁਰਬਾਜ਼ ਗਰੇਵਾਲ ਦੇ ਮਸਤੀ ਭਰੇ ਅੰਦਾਜ਼ ਤੇ ਆਪਣੀ ਕਿਊਟਨੈਸ ਨਾਲ ਮੋਹਿਆ ਫੈਨਜ਼ ਦਾ ਦਿਲ, ਵੇਖੋ ਤਸਵੀਰਾਂ

Gurbaaz Grewal's viral pics: ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਫੈਨਜ਼ ਬਹੁਤ ਪਿਆਰ ਕਰਦੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਵੀ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਸਬੰਧਿਤ ਕੋਈ ਵੀਡੀਓ ਜਾਂ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਜਾਂਦੀ ਹੈ, ਤਾਂ ਉਹ ਕੁਝ ਹੀ ਸਮੇਂ ਵਿੱਚ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ।

image from instagram

ਹਾਲ ਹੀ ਵਿੱਚ ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਗੁਰਬਾਜ਼ ਦਾ ਮਸਤੀ ਭਰਿਆ ਅਤੇ ਕਿਊਟ ਅੰਦਾਜ਼ ਵੇਖਿਆ ਜਾ ਸਕਦਾ ਹੈ। ਹਲਾਂਕਿ ਗੁਰਬਾਜ਼ ਦੀਆਂ ਇਹ ਤਸਵੀਰਾਂ ਕੁਝ ਸਮੇਂ ਪਹਿਲਾਂ ਦੀਆਂ ਹਨ ਤੇ ਇਹ ਤਸਵੀਰਾਂ ਮੁੜ ਵਾਇਰਲ ਹੋ ਰਹੀਆਂ ਹਨ।

image from instagram

ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰਬਾਜ਼ ਗਰੇਵਾਲ ਸਾਈਕਲ ਚਲਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ਦੇ ਵਿੱਚ ਗੁਰਬਾਜ਼ ਇੱਕ ਨਿੱਕੀ ਜਿਹੇ ਭੇਡ ਦੇ ਬੱਚੇ ਨੂੰ ਲਾਡ ਕਰਦਾ ਹੋਇਆ ਤੇ ਉਸ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ।

ਤਸਵੀਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਤਸਵੀਰਾਂ ਕਿਸੇ ਪਿਕਨਿਕ ਸਪਾਟ ਦੀਆਂ ਹਨ। ਜਿਥੇ ਗੁਰਬਾਜ਼ ਨੂੰ ਸਾਈਕਲਿੰਗ ਟ੍ਰੈਕ ਉੱਤੇ ਸਾਈਕਲ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

image from instagram

ਹੋਰ ਪੜ੍ਹੋ: ਮਹਿਲਾ ਪੈਸੇਂਜਰ ਨੇ ਆਸ਼ੀਸ਼ ਵਿਦਿਆਰਥੀ ਨੂੰ ਪਛਾਨਣ ਤੋਂ ਕੀਤਾ ਇਨਕਾਰ, ਅਦਾਕਾਰ ਨੇ ਸ਼ੇਅਰ ਕੀਤੀ ਮਜ਼ੇਦਾਰ ਵੀਡੀਓ

ਦੱਸ ਦਈਏ ਕਿ ਅਕਸਰ ਸ਼ਿੰਦਾ ਗਰੇਵਾਲ ਅਤੇ ਗੁਰਬਾਜ਼ ਗਰੇਵਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਸਮੇਂ ਪਹਿਲਾਂ ਹੀ ਏਕਮ ਗਰੇਵਾਲ ਨੇ ਅਜਿਹੀਆਂ ਹੀ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਸੀ, ਪਰ ਇਸ ਵਿੱਚ ਗੁਰਬਾਜ਼ ਦੀ ਬਜਾਏ ਸ਼ਿੰਦਾ ਗਰੇਵਾਲ ਟ੍ਰੈਕਟਰ ਚਲਾਉਂਦੇ ਹੋਏ ਨਜ਼ਰ ਆਇਆ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network