ਗੁਰਪ੍ਰੀਤ ਘੁੱਗੀ ਨੇ ਸ਼ਹਿਨਾਜ਼ ਗਿੱਲ ਦੇ ਵਨ ਲਾਈਨਰ ਡਇਲਾਗ 'ਤੁਹਾਡਾ ਕੁੱਤਾ ਟੌਮੀ' ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਜਾਣੋ ਅਦਾਕਾਰ ਨੇ ਕੀ ਕਿਹਾ
Gupreet Ghuggi on Shehnaaz Gill's one-liner: ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਆਪਣੀ ਚੰਗੀ ਅਦਾਕਾਰੀ ਦੇ ਨਾਲ-ਨਾਲ ਆਪਣੀ ਕਾਮੇਡੀ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਗੁਰਪ੍ਰੀਤ ਘੁੱਗੀ ਨੇ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਵਨ ਲਾਈਨਰ ਡਾਇਲਾਗ ਬਾਰੇ ਵੱਡਾ ਖੁਲਾਸਾ ਕੀਤਾ ਹੈ। ਆਓ ਜਾਣਦੇ ਹਾਂ ਕਿ ਘੁੱਗੀ ਨੇ ਕੀ ਕਿਹਾ।
image Source : Instagram
ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਇੱਕ ਪੰਜਾਬੀ ਐਂਟਰਟੇਨਮੈਂਟ ਚੈਨਲ ਨੂੰ ਦਿੱਤੇ ਗਏ ਆਪਣੇ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਬਿੱਗ ਬੌਸ 13 ਵਿੱਚ ਸ਼ਹਿਨਾਜ਼ ਗਿੱਲ ਦੀ ਮਸ਼ਹੂਰ ਵਨ-ਲਾਈਨਰ 'ਸਾਡਾ ਕੁੱਤਾ ਕੁੱਤਾ, ਤੁਹਾਡਾ ਕੁੱਤਾ ਟੌਮੀ' ਅਸਲ ਵਿੱਚ ਉਨ੍ਹਾਂ ਦਾ ਡਾਇਲਾਗ ਹੈ, ਜਿਸ ਨੂੰ ਉਨ੍ਹਾਂ ਨੇ ਇੱਕ ਪੰਜਾਬੀ ਫ਼ਿਲਮ ਲਈ ਲਿਖਿਆ ਸੀ। ਇਹ ਫ਼ਿਲਮ ਸਾਲ 2013 ਵਿੱਚ ਰਿਲੀਜ਼ ਕੀਤਾ ਗਈ ਸੀ।
ਇੰਟਰਵਿਊ ਵਿੱਚ, ਗੁਰਪ੍ਰੀਤ ਘੁੱਗੀ ਨੂੰ ਇੱਕ ਫੈਨ ਨੇ ਮਸ਼ਹੂਰ ਡਾਇਲਾਗਸ 'ਤੇ ਐਕਟਿੰਗ ਕਰਨ ਲਈ ਕਿਹਾ ਸੀ। ਘੁੱਗੀ ਨੇ ਦੱਸਿਆ ਕਿ ਦੀ ਉਨ੍ਹਾਂ ਦੀ ਫ਼ਿਲਮ ਕੈਰੀ ਆਨ ਜੱਟਾ ਇੱਕ ਵੱਡੀ ਹਿੱਟ ਫ਼ਿਲਮ ਹੈ। ਇਸ ਫ਼ਿਲਮ ਲਈ ਉਨ੍ਹਾਂ ਨੇ ਇਸ ਵਨ ਲਾਈਨਰ ਡਾਈਲਾਗ 'ਸਾਡਾ ਕੁੱਤਾ ਕੁੱਤਾ, ਤੁਹਾਡਾ ਕੁੱਤਾ ਟੌਮੀ' ਲਿਖਿਆ ਸੀ, ਜਿਸ ਨੂੰ ਸ਼ਹਿਨਾਜ਼ ਗਿੱਲ ਨੇ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਬੋਲਿਆ ਸੀ।
ਗੁਰਪ੍ਰੀਤ ਘੁੱਗੀ ਨੇ ਕਿਹਾ, "ਅਜਿਹੀਆਂ ਫ਼ਿਲਮਾਂ ਹਨ ਜੋ ਮੈਂ ਖੁਦ ਲਿਖੀਆਂ ਹਨ ਪਰ ਜਦੋਂ ਕੋਈ ਮੈਨੂੰ ਅਚਾਨਕ ਕੋਈ ਡਾਇਲਾਗ ਬੋਲਣ ਲਈ ਕਹਿੰਦਾ ਹੈ, ਤਾਂ ਮੈਂ ਕੋਈ ਵੀ ਯਾਦ ਕਰਨ ਵਿੱਚ ਅਸਫਲ ਰਹਿੰਦਾ ਹਾਂ। ਕਈ ਵਨ-ਲਾਈਨਰ ਹਨ ਜੋ ਮਸ਼ਹੂਰ ਹੋ ਜਾਂਦੇ ਹਨ।"
image Source : Instagram
ਘੁੱਗੀ ਦੇ ਇਸ ਖੁਲਾਸੇ ਤੋਂ ਬਾਅਦ ਟਵਿੱਟਰ 'ਤੇ ਜੰਗ ਛਿੜ ਗਈ ਹੈ। ਸ਼ਹਿਨਾਜ਼ ਦੇ ਫੈਨਜ਼ ਗੁਰਪ੍ਰੀਤ ਸਿੰਘ ਘੁੱਗੀ ਕੋਲੋਂ ਇਸ ਵਨ-ਲਾਈਨਰ ਦਾ ਸਿਹਰਾ ਲੈਣ ਤੋਂ ਨਾਰਾਜ਼ ਹਨ। ਇੱਕ ਨੇ ਲਿਖਿਆ, "ਪੰਜਾਬੀ ਇੰਡਸਟਰੀ ਨੇ ਕਦੇ ਵੀ ਉਸ ਦਾ ਸਮਰਥਨ ਨਹੀਂ ਕੀਤਾ, ਅਤੇ ਨਾਂ ਹੀ ਕਦੇ ਵੀ ਕਰੇਗੀ। ਰਾਖੋ ਕ੍ਰੈਡਿਟ, ਹਮੇ ਕੀ??ਪੁਰੀ ਦੁਨੀਆ ਨੂੰ ਪਤਾ ਕਿਸ ਡਾਇਲਾਗ ਹੈ ?" ਇੱਕ ਹੋਰ ਨੇ ਟਿੱਪਣੀ ਕੀਤੀ, "ਉਸ ਨੇ ਕਦੇ ਨਹੀਂ ਕਿਹਾ ਕਿ ਇਹ ਮੇਰਾ ਡਾਇਲਾਗ ਹੈ... ਹਰ ਕੋਈ ਜਾਣਦਾ ਹੈ ਕਿ ਇਹ ਬਹੁਤ ਪੁਰਾਣਾ ਪੰਜਾਬੀ ਡਾਇਲਾਗ ਹੈ। ਡਾਇਲਾਗ...ਪਰ ਜਿਸ ਤਰੀਕੇ ਨਾਲ ਸ਼ਹਿਨਾਜ਼ ਨੇ ਇਹ ਡਾਇਲਾਗ ਕਿਹਾ ਉਸ ਨੇ ਇਸ ਨੂੰ ਪ੍ਰਸਿੱਧ ਬਣਾਇਆ ..."
ਇੱਕ ਫੈਨ ਨੇ ਅੱਗੇ ਇਹ ਕਹਿੰਦੇ ਹੋਏ ਸ਼ਹਿਨਾਜ਼ ਦਾ ਬਚਾਅ ਕੀਤਾ, "ਅਸਲ ਵਿੱਚ ਕਹਾਂ ਸੇ ਹੈ ਯੇ ਫਰਕ ਨਹੀਂ ਪਤਾ ਲੇਕਿਨ ਵਾਇਰਲ ਕਿਸ ਕੇ ਕਾਰਨ ਹੂਆ ਇਸ ਸੇ ਫ਼ਰਕ ਪੜਤਾ ਹੈ... ਸ਼ਹਿਨਾਜ਼ ਕੇ ਬਹੂਤ ਡਾਇਲਾਗ ਮਸ਼ਹੂਰ ਹੁਏ ਹੈਂ ਅਤੇ ਇਹ ਉਨ੍ਹਾਂ ਚੋਂ ਇੱਕ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਅਸਲ ਵਿੱਚ ਕਿੱਥੋਂ ਆਇਆ ਹੈ, ਪਰ ਇਹ ਮਾਇਨੇ ਰੱਖਦਾ ਹੈ ਕਿ ਇਹ ਇੰਨਾ ਮਸ਼ਹੂਰ ਕਿਵੇਂ ਹੋਇਆ, ਸਨਾ ਦੇ ਕਈ ਡਾਇਲਾਗ ਮਸ਼ਹੂਰ ਹਨ ਅਤੇ ਇਹ ਉਨ੍ਹਾਂ ਵਿੱਚੋਂ ਇੱਕ ਹੈ।"
Image Source : Instagram
ਸਨਾ ਦੇ ਕਈ ਵਨ ਲਾਈਨਰਸ ਨੂੰ ਲੈ ਕੇ ਸੰਗੀਤਕਾਰ ਯਸ਼ਰਾਜ ਮੁਖਤੇ ਨੇ ਇੱਕ ਰੈਪ ਗੀਤ ਵਿੱਚ ਬਦਲ ਦਿੱਤਾ ਸੀ। ਜੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਇਆ ਤੇ ਇਸ 'ਤੇ ਫੈਨਜ਼ ਸਣੇ ਕਈ ਸੈਲਬਸ ਨੇ ਰੀਲਸ ਵੀ ਬਣਾਈਆਂ।